ਗਾਇਕ ਨਿਸ਼ਾਵਾਨ ਭੁੱਲਰ ਨਾਲ ਬਲਰਾਜ ਸਿੱਧੂ ਦੀ ਇਕ ਮੁਲਾਕਾਤ
'ਤੇਰੀ ਫੋਟੋ ਕਿਉਂ ਨਹੀਂ ਭਗਤ ਸਿੰਆਂ ਲਗਦੀ ਨੋਟਾਂ 'ਤੇ' ਦੇ ਗੀਤ ਰਾਹੀਂ ਚਰਚਿਤ ਹੋਣ ਵਾਲਾ ਨੌਜਵਾਨ ਅਤੇ ਉਭਰਦਾ ਗਾਇਕ ਨਿਸ਼ਾਵਾਨ ਭੁੱਲਰ ਇਹਨੀਂ ਦਿਨੀਂ ਇੰਗਲੈਂਡ ਫੇਰੀ 'ਤੇ ਆਇਆ ਹੋਇਆ ਹੈ। ਨਿਸ਼ਾਵਾਨ ਭੁੱਲਰ ਆਪਣੀ ਪਲੇਠੀ ਐਲਬਮ 'ਫੋਕ ਸਟਾਰ' ਰਾਹੀਂ ਸਥਾਪਿਤ ਗਾਇਕਾਂ ਦੀ ਕਤਾਰ ਵਿਚ ਆ ਖੜ੍ਹਾ ਹੋਇਆ ਹੈ।ਪਿਛਲੇ ਦਿਨੀਂ ਨਿਸ਼ਾਵਾਨ ਭੁੱਲਰ ਨੇ ਬ੍ਰਮਿੰਘਮ ਵਿਖੇ ਆ ਕੇ ਇੰਟਰਵਿਉਂ ਦਿੱਤੀ, ਜਿਸ ਦੇ ਚੋਣਵੇਂ ਅੰਸ਼ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਕਰ ਰਹੇ ਹਾਂ:-
ਬਲਰਾਜ: ਭੁੱਲਰ ਸਾਹਿਬ ਸਾਡੇ ਸ਼ਹਿਰ ਬ੍ਰਮਿੰਘਮ ਅਤੇ ਇੰਗਲੈਂਡ ਵਿਚ ਤੁਹਾਡਾ ਸੁਆਗਤ ਹੈ। ਇਹ ਤੁਹਾਡੀ ਪਹਿਲੀ ਵਿਦੇਸ਼ ਯਾਤਰਾ ਹੈ, ਸਾਡਾ ਮੁਲਖ ਕਿਹੋ ਜਿਹਾ ਲੱਗਿਆ?
ਨਿਸ਼ਾਵਾਨ: ਸ਼ੁਕਰੀਆ ਸਿੱਧੂ ਸਾਹਿਬ ਤੁਹਾਡੀ ਬਦੌਲਤ ਬ੍ਰਮਿੰਘਮ ਦੇਖਣ ਦਾ ਮੌਕਾ ਮਿਲਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਥੇ ਆਇਆਂ ਮੈਨੂੰ ਅਜੇ ਦੋ ਕੁ ਦਿਨ ਹੀ ਹੋਏ ਹਨ। ਅਜੇ ਇੰਗਲੈਂਡ ਪੂਰੀ ਤਰ੍ਹਾਂ ਦੇਖਣ ਦਾ ਅਵਸਰ ਤਾਂ ਨਹੀਂ ਮਿਲਿਆ। ਵੈਸੇ ਚੰਗਾ ਲੱਗਾ ਹੈ ਇਥੇ ਆ ਕੇ ਤੇ ਇਹ ਜਾਣਕੇ ਕਿ ਪੰਜਾਬੀ ਜ਼ਬਾਨ ਅਤੇ ਸਭਿਆਚਾਰ ਨੂੰ ਤੁਸੀਂ ਲੋਕ ਐਨੀ ਦੂਰ ਆਉਣ ਦੇ ਬਾਵਜੂਦ ਵੀ ਸਾਂਭੀ ਬੈਠੇ ਹੋ।
ਬਲਰਾਜ: ਤੁਸੀਂ ਆਪਣੀ ਪਹਿਲੀ ਹੀ ਟੇਪ ਵਿਚ ਆਮ ਲਕੀਰ ਤੋਂ ਹੱਟ ਕੇ 'ਭਗਤ ਸਿੰਘ' ਗੀਤ ਸ਼ਾਮਿਲ ਅਤੇ ਹਾਈਲਾਈਟ ਕੀਤਾ ਹੈ। ਆਮ ਤੌਰ 'ਤੇ ਸਥਾਪਿਤ ਗਾਇਕ ਵੀ ਨਵਾਂ ਤਜ਼ਰਬਾ ਕਰਨ ਤੋਂ ਝਿਜਕ ਜਾਂਦੇ ਹਨ। ਤੁਹਾਡੇ ਮਨ ਵਿਚ ਇਹ ਰਿਸਕ ਲੈਣ ਦਾ ਖਿਆਲ ਕਿਵੇਂ ਉਪਜਿਆ?
ਨਿਸ਼ਾਵਾਨ: ਤੁਹਾਡੀ ਗੱਲ ਦਰੁਸਤ ਹੈ, ਪਰ ਕੈਰੀਅਰ ਨੂੰ ਮੁੱਖ ਰੱਖ ਕੇ ਤੁਹਾਨੂੰ ਕਈ ਵਾਰ ਰਿਸਕ ਵੀ ਲੈਣੇ ਪੈਂਦੇ ਹਨ। ਮੇਰੇ ਜ਼ਿਹਨ ਵਿਚ ਅਕਸਰ ਇਹ ਖਿਆਲ ਆਇਆ ਕਰਦਾ ਸੀ ਕਿ ਅਸੀਂ ਭਗਤ ਸਿੰਘ ਦੀ ਕੁਰਬਾਨੀ ਦਾ ਸਹੀ ਮੁੱਲ ਨਹੀਂ ਪਾਇਆ। ਮੈਂ ਇਸ ਗੀਤ ਰਾਹੀਂ ਭਗਤ ਸਿੰਘ ਨੂੰ ਸ਼ਰਧਾਜ਼ਲੀ ਦੇਣ ਦਾ ਯਤਨ ਕੀਤਾ ਹੈ।
ਬਲਰਾਜ: ਤੁਸੀਂ ਆਪਣੇ ਪਿਛੋਕੜ ਬਾਰੇ ਕੁਝ ਦੱਸੋਂਗੇ?
ਨਿਸ਼ਾਵਾਨ: ਮੇਰੇ ਜੱਦੀ ਪਿੰਡ ਤਾਂ ਰਾਮਪੁਰੇ ਕੋਲ ਹੈ ਤੇ ਕਾਫੀ ਸਾਲ ਪਹਿਲਾਂ ਬਜ਼ੁਰਗ ਗੰਗਾਨਗਰ ਰਾਜਸਥਾਨ ਜਾ ਵਸੇ ਸੀ। ਮੇਰੀ ਪਰਵਰਿਸ਼ ਅਤੇ ਮੁਢਲੀ ਪੜ੍ਹਾਈ ਉਥੇ ਹੀ ਹੋਈ ਹੈ। ਫਿਰ ਹੁਣ ਕੁਝ ਸਾਲਾਂ ਤੋਂ ਨੌਕਰੀ ਦੇ ਸਿਲਸਿਲੇ ਵਿਚ ਮੈਂ ਚੰਡੀਗੜ੍ਹ ਸ਼ਿਫਟ ਹੋ ਗਿਆ ਹਾਂ। ਹੁਣ ਭਾਵੇਂ ਨੌਕਰੀ ਛੱਡ ਦਿੱਤੀ ਹੈ। ਪਰ ਮੈਂ ਚੰਡੀਗੜ੍ਹ ਹੀ ਟਿਕਿਆ ਹੋਇਆ ਹਾਂ।
ਬਲਰਾਜ: ਗਾਉਣ ਵੱਲ ਰੁਝਾਨ ਕਿਵੇਂ ਹੋਇਆ?
ਨਿਸ਼ਾਵਾਨ: ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ੌਂਕ ਸੀ। ਮੈਂ ਸਕੂਲਾਂ ਕਾਲਜਾਂ ਵਿਚ ਗਾਉਂਦਾ ਰਿਹਾ ਹਾਂ। ਅਕਸਰ ਯਾਰਾਂ ਦੋਸਤਾਂ ਨਾਲ ਮਹਿਫਲਾਂ ਲਗਾਉਣੀਆਂ ਤਾਂ ਆਮ ਜਿਹੀ ਗੱਲ ਸੀ।
ਬਲਰਾਜ: ਗਾਇਕੀ ਦੀ ਬਕਾਇਦਾ ਕੋਈ ਤਾਲੀਮ ਵੀ ਲਈ ਹੈ?
ਨਿਸ਼ਾਵਾਨ: ਹਾਂ ਜੀ, ਭਾਈ ਰੂਪੇ ਤੋਂ ਢਾਡੀ ਹਨ ਚਮਕੌਰ ਸਿੰਘ। ਉਹਨਾਂ ਤੋਂ ਬਕਾਇਦਾ ਸੰਗੀਤ ਦੀ ਸਿੱਖਿਆ ਲੈਂਦਾ ਰਿਹਾ ਹਾਂ। ਕਾਫੀ ਅਰਸਾ ਮੈਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਤੋਂ ਸਿੱਖਿਆ ਹੈ।
ਬਲਰਾਜ: ਕੀ ਪਰਿਵਾਰ ਵਿਚ ਕੋਈ ਹੋਰ ਵੀ ਇਸ ਖੇਤਰ ਵਿਚ ਸੀ ਜਾਂ ਪਰਿਵਾਰ ਤੋਂ ਤੁਹਾਨੂੰ ਗਾਇਕੀ ਬਾਰੇ ਕਿਹੋ ਜਿਹਾ ਸਹਿਯੋਗ ਮਿਲਿਆ?
ਨਿਸ਼ਾਵਾਨ: ਨਹੀਂ ਜੀ ਪਰਿਵਾਰ ਵਿਚ ਤਾਂ ਕਿਸੇ ਨੂੰ ਗਾਇਨ ਕਲਾ ਨਾਲ ਕੋਈ ਲਗਾਅ ਨਹੀਂ ਸੀ। ਸ਼ੁਰੂ ਸ਼ੁਰੂ ਵਿਚ ਤਾਂ ਪਰਿਵਾਰ ਨੇ ਕਾਫੀ ਇਸਦਾ ਵਿਰੋਧ ਵੀ ਕੀਤਾ।ਪਰ ਹੁਣ ਜਦੋਂ ਕੁਝ ਪ੍ਰਾਪਤੀ ਹੋਈ ਹੈ ਤਾਂ ਪਰਿਵਾਰ ਦਾ ਨਜ਼ਰੀਆ ਇਸ ਬਾਰੇ ਬਦਲ ਗਿਆ ਹੈ। ਹੁਣ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਬਲਰਾਜ: ਪਹਿਲੀ ਐਲਬਮ 'ਫੋਕ ਸਟਾਰ' ਦੀ ਤਿਆਰੀ ਦਾ ਤਜ਼ਰਬਾ ਕਿਹੋ ਜਿਹਾ ਸੀ?
ਨਿਸ਼ਾਵਾਨ: ਤਰਜ਼ਰਬਾ ਬਹੁਤ ਵਧੀਆ ਰਿਹਾ ਹੈ। ਕਾਫੀ ਗੱਲਾਂ ਦਾ ਗਿਆਨ ਹੋਇਆ ਹੈ। ਜਦੋਂ ਅਸੀਂ ਚੰਡੀਗੜ੍ਹ ਬੈਠਿਆਂ ਇਸ ਪ੍ਰੋਜੈਕਟ ਬਾਰੇ ਨਿਰਣਾ ਲਿਆ ਤਾਂ ਸੋਚਿਆ ਕਿ ਪਿੰਡ ਜਾ ਕੇ ਗੀਤਕਾਰ ਪਾਲੀ ਗਿੱਦੜਵਾਹਾ ਹੋਰਾਂ ਨਾਲ ਸਲਾਹ ਕਰੀਏ।ਸਾਡੇ ਕੋਲ ਪਿੰਡ ਜਾਣ ਦਾ ਕਿਰਾਇਆ ਪੰਜ ਸੌ ਰੁਪਈਆ ਵੀ ਹੈ ਨਹੀਂ ਸੀ। ਯਾਰਾਂ ਦੋਸਤਾਂ ਨੇ ਸਹਿਯੋਗ ਦਿੱਤਾ। ਕਿਸੇ ਨੇ ਹਜ਼ਾਰਾਂ ਵਿਚ ਤੇ ਕਿਸੇ ਨੇ ਲੱਖਾਂ ਵਿਚ ਯੋਗਦਾਨ ਪਾਇਆ। ਫਿਰ ਅਸੀਂ ਦਿੱਲੀ ਹਨੀ ਸਿੰਘ ਨਾਲ ਗੱਲ ਕੀਤੀ ਤੇ ਪ੍ਰੋਜੈਕਟ ਅੱਗੇ ਚੱਲਣ ਲੱਗਾ। ਮਾਸਟਰ ਤਿਆਰ ਹੋਏ 'ਤੇ ਸਾਡਾ ਸੰਪਰਕ ਇਥੇ ਇੰਗਲੈਂਡ ਪੌਪਸੀ ਭਾਜੀ ਅਤੇ ਅੰਬੀ ਬਿਲਗਾ ਜੀ ਨਾਲ ਹੋ ਗਿਆ। ਇਹਨਾਂ ਨੇ ਅੱਗੋਂ ਮੂਵੀਬਾਕਸ ਨਾਲ ਗੱਲ ਕੀਤੀ ਤੇ ਸਾਨੂੰ ਵਧੀਆ ਹੁੰਗਾਰਾ ਮਿਲ ਗਿਆ।
ਬਲਰਾਜ: ਫੋਕ ਸਟਾਰ ਦੇ ਜ਼ਿਆਦਾਤਰ ਗੀਤ ਸਿਰਲੇਖ ਨਾਲ ਮੇਲ ਖਾਂਦੇ, ਭਾਵ ਲੋਕ ਗੀਤ ਲਹਿਜ਼ੇ ਵਾਲੇ ਹਨ। ਮਿਸਾਲ ਦੇ ਤੌਰ 'ਤੇ ਕੁੜਤੀ ਮਲਮਲ ਦੀ ਭਾਫਾਂ ਛੱਡੇ ਸਰੀਰ ਤੇ ਗੋਰੀ ਡਿੱਗ ਪਈ। ਮਜੂਦਾ ਦੌਰ ਦੇ ਕਮਰਸੀਅਲ ਗੀਤਾਂ ਤੋਂ ਹਟਵੇਂ ਹਨ। ਇਹ ਸੁਚੇਤ ਜਾਂ ਅਚੇਤ ਹੋਇਆ ਹੈ?
ਨਿਸ਼ਾਵਾਨ: ਨਹੀਂ ਮੈਂ ਸੁਚੇਤ ਤੌਰ 'ਤੇ ਅਜਿਹਾ ਕੀਤਾ ਹੈ। ਗੀਤ ਬਰਾਬਰ ਅਨੁਪਾਤ ਦੇ ਰੱਖੇ ਹਨ। ਫੋਕ ਸਟਾਰ ਵਿਚ ਜੇ ਲੋਕ ਗੀਤ ਭਾਰੂ ਰੱਖੇ ਹਨ ਤਾਂ ਹੈਮਰ ਅਤੇ ਸਕੂਟੀ ਵਰਗੇ ਚਲੰਤ ਗੀਤ ਵੀ ਸ਼ਾਮਿਲ ਕੀਤੇ ਹਨ।
ਬਲਰਾਜ: ਇੰਗਲੈਂਡ ਯਾਤਰਾ ਦਾ ਮਨੋਰਥ ਕੀ ਹੈ?
ਨਿਸ਼ਾਵਾਨ: ਮੈਂ ਕੁਝ ਸ਼ੋਅ ਕਰ ਰਿਹਾ ਹਾਂ ਤੇ ਅਗਲੇ ਪ੍ਰੋਜੈਕਟ ਦੀ ਤਿਆਰੀ ਚੱਲ ਰਹੀ ਹੈ। ਬਾਕੀ ਘੁੰਮਣ ਫਿਰਨ ਵੀ ਨਾਲ ਨਾਲ ਹੋਈ ਜਾਂਦਾ ਰਹੇਗਾ। ਯਾਨੀ ਸਭ ਕੁਝ ਥੋੜ੍ਹਾ ਥੋੜ੍ਹਾ ਹੁੰਦਾ ਰਹੇਗਾ।
ਬਲਰਾਜ: ਸੰਗੀਤ ਕਪੜਿਆਂ ਦੇ ਫੈਸ਼ਨ ਵਾਂਗ ਹੁੰਦਾ ਹੈ, ਘੁੰਮ-ਘੁੰਮਾ ਕੇ ਵਾਪਿਸ ਉਹੀ ਚੀਜ਼ਾਂ ਰਪੀਟ ਹੋ ਜਾਂਦੀਆਂ ਹਨ। ਅੱਜ ਕੱਲ੍ਹ ਇਹ ਟਰੈਂਡ ਚੱਲ ਰਿਹਾ ਹੈ ਕਿ ਹਰੇਕ ਐਲਬਮ ਵਿਚ ਇਕ ਅੱਧਾ ਡਿਊਟ ਗੀਤ ਪਾਇਆ ਜਾਂਦਾ ਹੈ। ਤੁਹਾਡੀ ਐਲਬਮ ਵਿਚ ਸਾਰੇ ਸੋਲੋ ਗੀਤ ਹਨ?
ਨਿਸ਼ਾਵਾਨ: ਇਹ ਜ਼ਰੂਰੀ ਨਹੀਂ ਕਿ ਜੋ ਸਾਰੇ ਕਰ ਰਹੇ ਹਨ, ਤੁਸੀਂ ਵੀ ਉਹੀ ਕਰੋ।ਮੈਂ ਆਪਣੇ ਗੀਤਾਂ ਦੀ ਚੋਣ ਤੋਂ ਖੁਸ਼ ਸੀ ਤੇ ਮੈਂ ਉਹ ਕਰ ਲਏ। ਵੈਸੇ ਵੀ ਹੁਣ ਸਰੋਤੇ ਦੋਗਾਣਾ ਗਾਇਕੀ ਤੋਂ ਬੋਰ ਹੋ ਰਹੇ ਹਨ।
ਬਲਰਾਜ: ਹਾਇਪਰ ਐਲਬਮ ਵਿਚ ਪੌਪਸੀ ਦਾ ਕੀਤਾ ਇਕ ਗੀਤ ਹੋਸਟਲ ਆਇਆ ਹੈ। ਜ਼ਿਆਦਾਤਰ ਚੰਡੀਗੜ੍ਹ ਦੇ ਕਲਾਕਾਰ ਇਸ ਵਿਸ਼ੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਧਾਰ ਬਣਾਉਂਦੇ ਹਨ।ਅਜਿਹਾ ਮਿਥ ਕੇ ਕੀਤਾ ਜਾਂ ਸੁਭਾਵਿਕ ਹੋਇਆ ਹੈ?
ਨਿਸ਼ਾਵਾਨ: ਤੁਹਾਡੀ ਗੱਲ ਦਰੁਸਤ ਹੈ। ਚੰਡੀਗੜ੍ਹ ਦੇ ਹੋਸਟਲ ਕਲਚਰ ਦਾ ਵਰਣਨ ਬਹੁਤ ਸਾਰੇ ਗੀਤਾਂ ਦਾ ਵਿਸ਼ਾ ਬਣਿਆ ਹੈ। ਦਰਅਸਲ ਗੀਤ ਅਸੀਂ ਆਪਣੇ ਚੁਗੀਰਦੇ ਵਿਚੋਂ ਹੀ ਚੱਕਣੇ ਹੁੰਦੇ ਹਨ। ਇਸ ਦਾ ਇਕ ਮਾਤਰ ਕਾਰਨ ਚੰਡੀਗੜ੍ਹ ਦਾ ਰਹਿਣ ਸਹਿਣ ਅਤੇ ਉਸ ਉੱਤੇ ਹਾਵੀ ਹੋਸਟਲ ਸਭਿਆਚਾਰ ਹੈ।
ਬਲਰਾਜ: ਇੰਗਲੈਂਡ ਦੇ ਸੰਗੀਤ ਅਤੇ ਸਰੋਤਿਆਂ ਵਿਚ ਭਾਰਤ ਨਾਲੋਂ ਕੀ ਅੰਤਰ ਮਹਿਸੂਸ ਕੀਤਾ ਹੈ?
ਨਿਸ਼ਾਵਾਨ: ਸਰੋਤੇ ਤਾਂ ਸਰੋਤੇ ਹੀ ਹੁੰਦੇ ਹਨ, ਉਹਨਾਂ ਵਿਚ ਕੋਈ ਫਰਕ ਮਹਿਸੂਸ ਨਹੀਂ ਕੀਤਾ। ਹਾਂ ਸੰਗੀਤ ਦੀ ਕੁਆਲਟੀ ਇਥੇ ਵਧੀਆ ਹੈ। ਸਾਡੇ ਪੰਜਾਬ ਦੇ ਕਈ ਮਿਊਜ਼ਿਕ ਡਰਾਇਕਟਰ ਇਹ ਕਹਿ ਕੇ ਆਪਣਾ ਸੰਗੀਤ ਵੇਚੀ ਜਾ ਰਹੇ ਹਨ ਕਿ ਅਸੀਂ ਇੰਗਲੈਂਡ ਤੋਂ ਮਿਊਜ਼ਿਕ ਕਰਦੇ ਹਾਂ।
ਬਲਰਾਜ: ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਨਿਸ਼ਾਵਾਨ: ਮੈਂ ਐਨਾ ਹੀ ਕਹਿਣਾ ਚਾਹਾਂਗਾ ਕਿ ਜਿਵੇਂ ਮੇਰੀ ਪਹਿਲੀ ਟੇਪ ਨੂੰ ਪਿਆਰ ਦਿੱਤਾ, ਇਸੇ ਤਰ੍ਹਾਂ ਅੱਗੋਂ ਵੀ ਸਰੋਤੇ ਮੇਰੀਆਂ ਝੋਲੀਆਂ ਪਿਆਰ ਨਾਲ ਭਰਦੇ ਰਹਿਣ ਤਾਂ ਜੋ ਮੈਂ ਆਪਣੀ ਬੋਲੀ ਦੀ ਸੇਵਾ ਕਰਦਾ ਰਹਾਂ।

No comments:
Post a Comment