'ਬਿੱਲੋ' ਵਾਲਾ ਅਵਤਾਰ ਰੰਧਾਵਾ




 
ਇਕ ਦਿਨ ਐਂਵੇ ਹੀ ਯੂ ਟਿਉਬ ਦੀ ਫਰੋਲਾ ਫਰਾਲੀ ਕਰਦਿਆਂ ਇਕ ਵਿਡੀਉ ਸਾਹਮਣੇ ਆ ਗਈ 'ਬਿੱਲੋ'। ਸ਼ਰਾਰਤੀ ਜਿਹਾ ਗੀਤ, 'ਬਿੱਲੋ ਨੀ ਤੇਰਾ ਲੱਕ ਪਤਲਾ ਘੜਾ ਚੁੱਕਿਆ ਢਾਕ 'ਤੇ ਭਾਰਾ'ਗੀਤ ਸਣਿਆ ਤਾਂ ਉਸ ਗਾਇਕ ਦੀ ਪੁਰ ਕਸ਼ਿਸ਼ ਅਵਾਜ਼ ਦੇ ਮੈਨੂੰ ਮਜ਼ਬੂਰ ਕਰ ਦਿੱਤਾ ਕਿ ਮੈਂ ਉਸ ਦੇ ਹੋਰ ਗੀਤ ਵੀ ਸੁਣਾ। ਜਦੋਂ ਹੋਰ ਗੀਤ ਸਰਚ ਕੀਤੇ ਤਾਂ ਗੀਤ ਸੁਦੇਸ਼ ਕੁਮਾਰੀ ਨਾਲ ਬਹੁਤ ਹੀ ਖੂਬਸੁਰਤ ਜਿਹਾ ਦੋਗਾਣਾ ਸੀ, 'ਵੇਟ ਕਰ ਵੇਟ ਕਾਹਤੋਂ ਕਰਦੀ ਏਂ ਕਾਹਲੀਆਂ' ਉਸ ਗਾਇਕ ਨੂੰ ਹੋਰ ਉੱਚ ਪੱਧਰ ਤੱਕ ਲਿਜਾਂਦਾ ਸੀ। ਉਸ ਤੋਂ ਅਗਲਾ ਗੀਤ 'ਛੇਤੀ ਆ ਜਾ ਲੰਡਨੋ ਜਹਾਜ ਚੜ੍ਹ ਕੇ' ਇਕ ਵੱਖਰੀ ਵੰਨ੍ਹਗੀ ਸੁਣ ਕੇ ਉਸ ਗਾਇਕ ਨਾਲ ਸੰਪਰਕ ਕਰੇ ਬਿਨਾ ਰਹਿ ਨਾ ਸਕਿਆ। ਇਟਲੀ ਦੇ ਸ਼ਹਿਰ ਮੇਦੋਨਾ ਬੈਠੇ ਜਦੋਂ ਉਸ ਗਾਇਕ ਅਵਤਾਰ ਰੰਧਾਵਾ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਦੀ ਅਵਾਜ਼ ਹੋਰ ਵੀ ਮਿੱਠੀ ਤੇ ਗੱਲਾਂ ਉਸਦੀ ਗਾਇਕੀ ਨਾਲੋਂ ਵੀ ਸੁਰਿਲੀਆਂ ਲੱਗੀਆਂ। ਆਓ ਕੰਨਾਂ ਵਿਚ ਮਿਸਰੀ ਘੋਲਣ ਵਾਲੇ ਉਸ ਕਲਾਕਾਰ ਨਾਲ ਹੋਈ ਇਕ ਗੱਲਬਾਤ ਵਿਚ ਤੁਹਾਨੂੰ ਵੀ ਸ਼ਰੀਕ ਕਰੀਏ:
ਸਵਾਲ: ਰੰਧਾਵਾ ਸਾਹਿਬ ਆਪਣੇ ਜਨਮ ਅਤੇ ਬਚਪਨ ਬਾਰੇ ਦੱਸੋ?
ਜਵਾਬ: ਬਾਈ ਬਲਰਾਜ, ਮੇਰਾ ਜਨਮ ਪਿੰਡ ਲਟੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੋਇਆ ਹੈ। ਇਥੇ ਹੀ ਮੇਰਾ ਬਚਪਨ ਬੀਤਿਆ ਹੈ।
ਸਵਾਲ: ਗਾਇਕੀ ਦੀ ਆਰੰਭਤਾ ਕਦੋਂ ਹੋਈ?
ਜਵਾਬ: ਗਾਉਣ ਦੀ ਸ਼ੁਰਆਤ ਬਚਪਨ ਤੋਂ ਹੀ ਸਕੂਲ ਦੀਆਂ ਬਾਲ ਸਭਾਵਾਂ ਤੋਂ ਸ਼ੁਰੂ ਹੋ ਗਈ ਸੀ ਤੇ ਪਹਿਲੀ ਵਾਰ ਮੈਂ ਛੇਵੀਂ ਵਿਚ ਪੜ੍ਹਦਿਆਂ ਸਟੇਜ ਤੋਂ ਗਾਇਆ ਸੀ।
ਸਵਾਲ: ਤੁਸੀਂ ਕਿਸ ਦੀ ਗਾਇਕੀ ਤੋਂ ਪ੍ਰਭਵਿਤ ਹੋ?
ਜਵਾਬ: ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ ਅਤੇ ਸਵ: ਸੁਰਜੀਤ ਬਿੰਦਰਖੀਆ ਜੀ ਦੀ ਗਾਇਕੀ ਮੈਨੂੰ ਬਹੁਤ ਪਸੰਦ ਹੈ।
ਸਵਾਲ: ਸੰਗੀਤ ਦੀ ਕੋਈ ਬਕਾਇਦਾ ਸਿੱਖਿਆ ਵੀ ਲਈ ਹੈ?
ਜਵਾਬ:ਕਾਲਜ ਪੜ੍ਹ ਸਮੇਂ ਮਿਉਜ਼ਿਕ ਦਾ ਸਬਜੈਕਟ ਲਿਆ ਸੀ, ਪਰ ਅਫਸੋਸ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਤੇ ਅੱਧਵਾਟੇ ਛੱਡ ਕੇ ਵਿਦੇਸ਼ ਆ ਗਿਆ। ਵੈਸੇ ਕਾਲਜ ਸਮੇਂ ਦੌਰਾਨ ਸਵ: ਚਰਨ ਸਿੰਘ ਗਿੱਲ ਤੇ ਸਾਧੂ ਸਿੰਘ ਹੋਰਾਂ ਤੋਂ ਕਾਫੀ ਕੁਝ ਸਿੱਖਦਾ ਰਿਹਾ ਹਾਂ।
ਸਵਾਲ: ਕੀ ਪਰਿਵਾਰ ਵਿਚ ਕੋਈ ਹੋਰ ਵੀ ਗਾਉਂਦਾ ਸੀ ਤੇ ਪਰਿਵਾਰ ਤੋਂ ਤੁਹਾਨੂੰ ਇਸ ਖੇਤਰ ਵਿਚ ਕਿਹੋ ਜਿਹਾ ਹੁੰਗਾਰਾ ਮਿਲਿਆ।
ਜਵਾਬ: ਨਹੀਂ ਜੀ ਪਰਿਵਾਰ ਵਿਚ ਕਿਸੇ ਨੂੰ ਗਾਉਣ ਦਾ ਸ਼ੌਂਕ ਨਹੀਂ ਸੀ। ਘਰਦਿਆਂ ਵੱਲੋਂ ਕੋਈ ਵਿਸ਼ੇਸ਼ ਸਹਿਯੋਗ ਵੀ ਨਹੀਂ ਮਿਲਿਆ ਤੇ ਨਾ ਹੀ ਕੋਈ ਵਿਰੋਧ ਹੋਇਆ ਹੈ।
ਸਵਾਲ: ਪਹਿਲੀ ਐਲਬਮ 'ਬਿੱਲੋ' ਕਰਨ ਦਾ ਤਜ਼ਰਬਾ ਕਿਹੋ ਜਿਹਾ ਸੀ?
ਜਵਾਬ: ਪਹਿਲੀ ਐਲਬਮ ਦਾ ਤਜ਼ਰਬਾ ਬਹੁਤ ਵਧੀਆ ਸੀ, ਕਿਉਂਕਿ ਹਰਵਿੰਦਰ ਉੜਪੁਰੀ ਤੇ ਅਸ਼ੋਕ ਸ਼ਰਮਾ ਪਹਿਲਾਂ ਹੀ ਇਸ ਖੇਤਰ ਵਿਚ ਸਨ। ਉਹਨਾਂ ਨੇ ਮੇਰੀ ਕਾਫੀ ਸਹਾਇਤਾ ਕੀਤੀ।
ਸਵਾਲ: ਤੁਸੀਂ ਕਿੰਨਾ ਕਿੰਨਾ ਗੀਤਕਾਰਾਂ ਦੇ ਗੀਤ ਗਾਏ ਹਨ?
ਜਵਾਬ: ਹਰਵਿੰਦਰ ਓੜਪੁਰੀ, ਪ੍ਰੀਤ ਨੰਗਲ, ਚੰਨੀ ਫਰਾਂਸ, ਬਿੰਦਰ ਨਵੇਂਪਿੰਡੀਆ ਤੇ ਆਉਣ ਵਾਲੇ ਸਮੇਂ ਵਿਚ ਤਰਸੇਮ ਜਲਾਲ ਪੁਰੀ ਤੇ ਬਲਰਾਜ ਸਿੱਧੂ ਦੇ ਗੀਤਾਂ ਦੀ ਤਿਆਰੀ ਚੱਲ ਰਹੀ ਹੈ।
ਸਵਾਲ: ਗਾਇਕੀ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਪਾਲੇ ਹਨ?
ਜਵਾਬ: ਗਾਇਕੀ ਤੋਂ ਇਲਾਵਾ  ਥੇਇਟਰ ਤੇ ਐਕਟਿੰਗ ਦਾ ਸ਼ੌਂਕ ਹੈ। ਸਟੇਜ ਪਲੇਅ ਵਿਚ ਪੰਜਾਬੀ ਯੁਨੀਵਰਸਿਟੀ ਵੱਲੋਂ ਸਿਲਵਰ ਮੈਡਲ ਮਿਲ ਚੁਕਿਆ ਹੈ।
ਸਵਾਲ: ਕੋਈ ਯਾਦਗਾਰੀ ਪਲ ਜਾਂ ਘਟਨਾ ਜੋ ਸਿਮਰਤੀਆਂ ਦੇ ਪਟ 'ਤੇ ਸ਼ਿਲਾਲੇਖ ਬਣ ਗਈ ਹੋਵੇ?
ਜਵਾਬ: ਯੂਥ ਫੈਸਟੀਵਲ ਤੋਂ ਦੋ ਦਿਨ ਪਹਿਲਾਂ ਇਕ ਸਟੇਜ ਪਲੇਅ ਦੌਰਾਨ ਪਾਲਿਸ ਵਾਲਾ ਦਾ ਰੋਲ ਕਰਦਿਆਂ ਮੈਂ ਇਕ ਸਾਥੀ ਨੂੰ ਧੱਕਾ ਮਾਰਨਾ ਸੀ। ਮੈਥੋਂ ਧੱਕਾ ਐਨੀ ਜ਼ੋਰ ਦੀ ਵੱਜ ਗਿਆ ਕਿ ਡਿੱਗ ਕੇ ਉਸ ਵਿਚਾਰੇ ਦੀ ਬਾਂਹ ਟੁੱਟ ਗਈ। ਪਰ ਉਹ ਦਰਦ ਦੇ ਬਾਵਜੂਦ ਵੀ ਪਲੇਅ ਕਰਦਾ ਰਿਹਾ ਤੇ ਅੰਤ ਬੇਹੋਸ਼ ਹੋ ਗਿਆ। ਮੈਂ ਇਹ ਦ੍ਰਿਸ਼ ਦੇਖ ਕੇ ਕਾਫੀ ਡਰ ਗਿਆ। ਦੋ ਦਿਨਾਂ ਵਿਚ ਉਸ ਦੀ ਜਗ੍ਹਾਂ ਕਿਸੇ ਹੋਰ ਤਿਆਰ ਕੀਤਾ ਤੇ ਅਸੀਂ ਮੁਕਾਬਲਾ ਜਿੱਤ ਗਏ। ਪਰ ਮੈਨੂੰ ਅੱਜ ਤੱਕ ਉਸਦਾ ਅਫਸੋਸ ਹੈ ਕਿ ਮੇਰੇ ਵਜ੍ਹਾ ਕਾਰਨ ਮੇਰਾ ਉਹ ਸਾਥੀ ਪਰਫੌਰਮ ਨਹੀਂ ਕਰ ਸਕਿਆ।
ਸਵਾਲ: ਅੰਤ ਵਿਚ ਪਾਠਕਾਂ ਨੂੰ ਕੀ ਕਹਿਣਾ ਚਾਹੋਗੇ?
ਜਵਾਬ: ਮੈਂ ਤਾਂ ਐਨਾ ਹੀ ਕਹਿਣਾ ਚਾਹਾਂਗਾ ਕਿ ਸਾਡੀ ਮਿਉਜ਼ਿਕ ਅੰਡਸਟਰੀ ਨੂੰ ਪਾਇਰਸੀ ਦੀ ਬਹੁਤ ਮਾਰ ਪੈ ਰਹੀ ਹੈ। ਕਲਕਾਰ ਐਨੀ ਮਿਹਨਤ ਕਰਕੇ ਐਲਬਮ ਤਿਆਰ ਕਰਦਾ ਹੈ ਤੇ ਇਸ ਕੰਮ ਲਈ ਪੈਸਿਆਂ ਦੇ ਢੇਰਾਂ ਦੇ ਢੇਰ ਖਰਚ ਆਉਂਦੇ ਹਨ। ਪਰ ਪਾਇਰਸੀ ਵਾਲੇ ਸਾਡੀ ਸਾਰੀ ਮਿਹਨਤ ਮਿੰਟਾਂ ਵਿਚ ਹੂੰਝ ਕੇ ਲੈ ਜਾਂਦੇ ਹਨ। ਅਗਰ ਅਸੀਂ ਸਾਰੇ ਇਹ ਪ੍ਰਣ ਕਰ ਲਈਏ ਕਿ ਅਸਲੀ ਮਿਉਜ਼ਿਕ ਸੀ. ਡੀ. ਲੈ ਕੇ ਸੁਣਨੀ ਹੈ ਤਾਂ ਸਾਡੇ ਕਲਾਕਾਰ ਜਿਉਂਦੇ ਰਹਿ ਸਕਦੇ ਹਨ।

ਤੇਰੀ ਫੋਟੋ ਕਿਉਂ ਨ੍ਹੀਂ ਭਗਤ ਸਿੰਆਂ ਲਗਦੀ ਨੋਟਾਂ 'ਤੇ?

ਗਾਇਕ ਨਿਸ਼ਾਵਾਨ ਭੁੱਲਰ ਨਾਲ ਬਲਰਾਜ ਸਿੱਧੂ ਦੀ ਇਕ ਮੁਲਾਕਾਤ

'ਤੇਰੀ ਫੋਟੋ ਕਿਉਂ ਨਹੀਂ ਭਗਤ ਸਿੰਆਂ ਲਗਦੀ ਨੋਟਾਂ 'ਤੇ' ਦੇ ਗੀਤ ਰਾਹੀਂ ਚਰਚਿਤ ਹੋਣ ਵਾਲਾ ਨੌਜਵਾਨ ਅਤੇ ਉਭਰਦਾ ਗਾਇਕ ਨਿਸ਼ਾਵਾਨ ਭੁੱਲਰ ਇਹਨੀਂ ਦਿਨੀਂ ਇੰਗਲੈਂਡ ਫੇਰੀ 'ਤੇ ਆਇਆ ਹੋਇਆ ਹੈ। ਨਿਸ਼ਾਵਾਨ ਭੁੱਲਰ ਆਪਣੀ ਪਲੇਠੀ ਐਲਬਮ 'ਫੋਕ ਸਟਾਰ' ਰਾਹੀਂ ਸਥਾਪਿਤ ਗਾਇਕਾਂ ਦੀ ਕਤਾਰ ਵਿਚ ਆ ਖੜ੍ਹਾ ਹੋਇਆ ਹੈ।ਪਿਛਲੇ ਦਿਨੀਂ ਨਿਸ਼ਾਵਾਨ ਭੁੱਲਰ ਨੇ ਬ੍ਰਮਿੰਘਮ ਵਿਖੇ ਆ ਕੇ ਇੰਟਰਵਿਉਂ ਦਿੱਤੀ, ਜਿਸ ਦੇ ਚੋਣਵੇਂ ਅੰਸ਼ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਕਰ ਰਹੇ ਹਾਂ:-
ਬਲਰਾਜ: ਭੁੱਲਰ ਸਾਹਿਬ ਸਾਡੇ ਸ਼ਹਿਰ ਬ੍ਰਮਿੰਘਮ ਅਤੇ ਇੰਗਲੈਂਡ ਵਿਚ ਤੁਹਾਡਾ ਸੁਆਗਤ ਹੈ। ਇਹ ਤੁਹਾਡੀ ਪਹਿਲੀ ਵਿਦੇਸ਼ ਯਾਤਰਾ ਹੈ, ਸਾਡਾ ਮੁਲਖ ਕਿਹੋ ਜਿਹਾ ਲੱਗਿਆ?
ਨਿਸ਼ਾਵਾਨ: ਸ਼ੁਕਰੀਆ ਸਿੱਧੂ ਸਾਹਿਬ ਤੁਹਾਡੀ ਬਦੌਲਤ ਬ੍ਰਮਿੰਘਮ ਦੇਖਣ ਦਾ ਮੌਕਾ ਮਿਲਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਥੇ ਆਇਆਂ ਮੈਨੂੰ ਅਜੇ ਦੋ ਕੁ ਦਿਨ ਹੀ ਹੋਏ ਹਨ। ਅਜੇ ਇੰਗਲੈਂਡ ਪੂਰੀ ਤਰ੍ਹਾਂ ਦੇਖਣ ਦਾ ਅਵਸਰ ਤਾਂ ਨਹੀਂ ਮਿਲਿਆ। ਵੈਸੇ ਚੰਗਾ ਲੱਗਾ ਹੈ ਇਥੇ ਆ ਕੇ ਤੇ ਇਹ ਜਾਣਕੇ ਕਿ ਪੰਜਾਬੀ ਜ਼ਬਾਨ ਅਤੇ ਸਭਿਆਚਾਰ ਨੂੰ ਤੁਸੀਂ ਲੋਕ ਐਨੀ ਦੂਰ ਆਉਣ ਦੇ ਬਾਵਜੂਦ ਵੀ ਸਾਂਭੀ ਬੈਠੇ ਹੋ।
ਬਲਰਾਜ: ਤੁਸੀਂ ਆਪਣੀ ਪਹਿਲੀ ਹੀ ਟੇਪ ਵਿਚ ਆਮ ਲਕੀਰ ਤੋਂ ਹੱਟ ਕੇ 'ਭਗਤ ਸਿੰਘ' ਗੀਤ ਸ਼ਾਮਿਲ ਅਤੇ ਹਾਈਲਾਈਟ ਕੀਤਾ ਹੈ। ਆਮ ਤੌਰ 'ਤੇ ਸਥਾਪਿਤ ਗਾਇਕ ਵੀ ਨਵਾਂ ਤਜ਼ਰਬਾ ਕਰਨ ਤੋਂ ਝਿਜਕ ਜਾਂਦੇ ਹਨ। ਤੁਹਾਡੇ ਮਨ ਵਿਚ ਇਹ ਰਿਸਕ ਲੈਣ ਦਾ ਖਿਆਲ ਕਿਵੇਂ ਉਪਜਿਆ?
ਨਿਸ਼ਾਵਾਨ: ਤੁਹਾਡੀ ਗੱਲ ਦਰੁਸਤ ਹੈ, ਪਰ ਕੈਰੀਅਰ ਨੂੰ ਮੁੱਖ ਰੱਖ ਕੇ ਤੁਹਾਨੂੰ ਕਈ ਵਾਰ ਰਿਸਕ ਵੀ ਲੈਣੇ ਪੈਂਦੇ ਹਨ। ਮੇਰੇ ਜ਼ਿਹਨ ਵਿਚ ਅਕਸਰ ਇਹ ਖਿਆਲ ਆਇਆ ਕਰਦਾ ਸੀ ਕਿ ਅਸੀਂ ਭਗਤ ਸਿੰਘ ਦੀ ਕੁਰਬਾਨੀ ਦਾ ਸਹੀ ਮੁੱਲ ਨਹੀਂ ਪਾਇਆ। ਮੈਂ ਇਸ ਗੀਤ ਰਾਹੀਂ ਭਗਤ ਸਿੰਘ ਨੂੰ ਸ਼ਰਧਾਜ਼ਲੀ ਦੇਣ ਦਾ ਯਤਨ ਕੀਤਾ ਹੈ।
ਬਲਰਾਜ: ਤੁਸੀਂ ਆਪਣੇ ਪਿਛੋਕੜ ਬਾਰੇ ਕੁਝ ਦੱਸੋਂਗੇ?
ਨਿਸ਼ਾਵਾਨ: ਮੇਰੇ ਜੱਦੀ ਪਿੰਡ ਤਾਂ ਰਾਮਪੁਰੇ ਕੋਲ ਹੈ ਤੇ ਕਾਫੀ ਸਾਲ ਪਹਿਲਾਂ ਬਜ਼ੁਰਗ ਗੰਗਾਨਗਰ ਰਾਜਸਥਾਨ ਜਾ ਵਸੇ ਸੀ। ਮੇਰੀ ਪਰਵਰਿਸ਼ ਅਤੇ ਮੁਢਲੀ ਪੜ੍ਹਾਈ ਉਥੇ ਹੀ ਹੋਈ ਹੈ। ਫਿਰ ਹੁਣ ਕੁਝ ਸਾਲਾਂ ਤੋਂ ਨੌਕਰੀ ਦੇ ਸਿਲਸਿਲੇ ਵਿਚ ਮੈਂ ਚੰਡੀਗੜ੍ਹ ਸ਼ਿਫਟ ਹੋ ਗਿਆ ਹਾਂ। ਹੁਣ ਭਾਵੇਂ ਨੌਕਰੀ ਛੱਡ ਦਿੱਤੀ ਹੈ। ਪਰ ਮੈਂ ਚੰਡੀਗੜ੍ਹ ਹੀ ਟਿਕਿਆ ਹੋਇਆ ਹਾਂ।
ਬਲਰਾਜ: ਗਾਉਣ ਵੱਲ ਰੁਝਾਨ ਕਿਵੇਂ ਹੋਇਆ?
ਨਿਸ਼ਾਵਾਨ: ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ੌਂਕ ਸੀ। ਮੈਂ ਸਕੂਲਾਂ ਕਾਲਜਾਂ ਵਿਚ ਗਾਉਂਦਾ ਰਿਹਾ ਹਾਂ। ਅਕਸਰ ਯਾਰਾਂ ਦੋਸਤਾਂ ਨਾਲ ਮਹਿਫਲਾਂ ਲਗਾਉਣੀਆਂ ਤਾਂ ਆਮ ਜਿਹੀ ਗੱਲ ਸੀ।
ਬਲਰਾਜ: ਗਾਇਕੀ ਦੀ ਬਕਾਇਦਾ ਕੋਈ ਤਾਲੀਮ ਵੀ ਲਈ ਹੈ?
ਨਿਸ਼ਾਵਾਨ: ਹਾਂ ਜੀ, ਭਾਈ ਰੂਪੇ ਤੋਂ ਢਾਡੀ ਹਨ ਚਮਕੌਰ ਸਿੰਘ। ਉਹਨਾਂ ਤੋਂ ਬਕਾਇਦਾ ਸੰਗੀਤ ਦੀ ਸਿੱਖਿਆ ਲੈਂਦਾ ਰਿਹਾ ਹਾਂ। ਕਾਫੀ ਅਰਸਾ ਮੈਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਤੋਂ ਸਿੱਖਿਆ ਹੈ।
ਬਲਰਾਜ: ਕੀ ਪਰਿਵਾਰ ਵਿਚ ਕੋਈ ਹੋਰ ਵੀ ਇਸ ਖੇਤਰ ਵਿਚ ਸੀ ਜਾਂ ਪਰਿਵਾਰ ਤੋਂ ਤੁਹਾਨੂੰ ਗਾਇਕੀ ਬਾਰੇ ਕਿਹੋ ਜਿਹਾ ਸਹਿਯੋਗ ਮਿਲਿਆ?
ਨਿਸ਼ਾਵਾਨ: ਨਹੀਂ ਜੀ ਪਰਿਵਾਰ ਵਿਚ ਤਾਂ ਕਿਸੇ ਨੂੰ ਗਾਇਨ ਕਲਾ ਨਾਲ ਕੋਈ ਲਗਾਅ ਨਹੀਂ ਸੀ। ਸ਼ੁਰੂ ਸ਼ੁਰੂ ਵਿਚ ਤਾਂ ਪਰਿਵਾਰ ਨੇ ਕਾਫੀ ਇਸਦਾ ਵਿਰੋਧ ਵੀ ਕੀਤਾ।ਪਰ ਹੁਣ ਜਦੋਂ ਕੁਝ ਪ੍ਰਾਪਤੀ ਹੋਈ ਹੈ ਤਾਂ ਪਰਿਵਾਰ ਦਾ ਨਜ਼ਰੀਆ ਇਸ ਬਾਰੇ ਬਦਲ ਗਿਆ ਹੈ। ਹੁਣ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਬਲਰਾਜ: ਪਹਿਲੀ ਐਲਬਮ 'ਫੋਕ ਸਟਾਰ' ਦੀ ਤਿਆਰੀ ਦਾ ਤਜ਼ਰਬਾ ਕਿਹੋ ਜਿਹਾ ਸੀ?
ਨਿਸ਼ਾਵਾਨ: ਤਰਜ਼ਰਬਾ ਬਹੁਤ ਵਧੀਆ ਰਿਹਾ ਹੈ। ਕਾਫੀ ਗੱਲਾਂ ਦਾ ਗਿਆਨ ਹੋਇਆ ਹੈ। ਜਦੋਂ ਅਸੀਂ ਚੰਡੀਗੜ੍ਹ ਬੈਠਿਆਂ ਇਸ ਪ੍ਰੋਜੈਕਟ ਬਾਰੇ ਨਿਰਣਾ ਲਿਆ ਤਾਂ ਸੋਚਿਆ ਕਿ ਪਿੰਡ ਜਾ ਕੇ ਗੀਤਕਾਰ ਪਾਲੀ ਗਿੱਦੜਵਾਹਾ ਹੋਰਾਂ ਨਾਲ ਸਲਾਹ ਕਰੀਏ।ਸਾਡੇ ਕੋਲ ਪਿੰਡ ਜਾਣ ਦਾ ਕਿਰਾਇਆ ਪੰਜ ਸੌ ਰੁਪਈਆ ਵੀ ਹੈ ਨਹੀਂ ਸੀ। ਯਾਰਾਂ ਦੋਸਤਾਂ ਨੇ ਸਹਿਯੋਗ ਦਿੱਤਾ। ਕਿਸੇ ਨੇ ਹਜ਼ਾਰਾਂ ਵਿਚ ਤੇ ਕਿਸੇ ਨੇ ਲੱਖਾਂ ਵਿਚ ਯੋਗਦਾਨ ਪਾਇਆ। ਫਿਰ ਅਸੀਂ ਦਿੱਲੀ ਹਨੀ ਸਿੰਘ ਨਾਲ ਗੱਲ ਕੀਤੀ ਤੇ ਪ੍ਰੋਜੈਕਟ ਅੱਗੇ ਚੱਲਣ ਲੱਗਾ। ਮਾਸਟਰ ਤਿਆਰ ਹੋਏ 'ਤੇ ਸਾਡਾ ਸੰਪਰਕ ਇਥੇ ਇੰਗਲੈਂਡ ਪੌਪਸੀ ਭਾਜੀ ਅਤੇ ਅੰਬੀ ਬਿਲਗਾ ਜੀ ਨਾਲ ਹੋ ਗਿਆ। ਇਹਨਾਂ ਨੇ ਅੱਗੋਂ ਮੂਵੀਬਾਕਸ ਨਾਲ ਗੱਲ ਕੀਤੀ ਤੇ ਸਾਨੂੰ ਵਧੀਆ ਹੁੰਗਾਰਾ ਮਿਲ ਗਿਆ।
ਬਲਰਾਜ: ਫੋਕ ਸਟਾਰ ਦੇ ਜ਼ਿਆਦਾਤਰ ਗੀਤ ਸਿਰਲੇਖ ਨਾਲ ਮੇਲ ਖਾਂਦੇ, ਭਾਵ ਲੋਕ ਗੀਤ ਲਹਿਜ਼ੇ ਵਾਲੇ ਹਨ। ਮਿਸਾਲ ਦੇ ਤੌਰ 'ਤੇ ਕੁੜਤੀ ਮਲਮਲ ਦੀ ਭਾਫਾਂ ਛੱਡੇ ਸਰੀਰ ਤੇ ਗੋਰੀ ਡਿੱਗ ਪਈ। ਮਜੂਦਾ ਦੌਰ ਦੇ ਕਮਰਸੀਅਲ ਗੀਤਾਂ ਤੋਂ ਹਟਵੇਂ ਹਨ। ਇਹ ਸੁਚੇਤ ਜਾਂ ਅਚੇਤ ਹੋਇਆ ਹੈ?
ਨਿਸ਼ਾਵਾਨ: ਨਹੀਂ ਮੈਂ ਸੁਚੇਤ ਤੌਰ 'ਤੇ ਅਜਿਹਾ ਕੀਤਾ ਹੈ। ਗੀਤ ਬਰਾਬਰ ਅਨੁਪਾਤ ਦੇ ਰੱਖੇ ਹਨ। ਫੋਕ ਸਟਾਰ ਵਿਚ ਜੇ ਲੋਕ ਗੀਤ ਭਾਰੂ ਰੱਖੇ ਹਨ ਤਾਂ ਹੈਮਰ ਅਤੇ ਸਕੂਟੀ ਵਰਗੇ ਚਲੰਤ ਗੀਤ ਵੀ ਸ਼ਾਮਿਲ ਕੀਤੇ ਹਨ।
ਬਲਰਾਜ: ਇੰਗਲੈਂਡ ਯਾਤਰਾ ਦਾ ਮਨੋਰਥ ਕੀ ਹੈ?
ਨਿਸ਼ਾਵਾਨ: ਮੈਂ ਕੁਝ ਸ਼ੋਅ ਕਰ ਰਿਹਾ ਹਾਂ ਤੇ ਅਗਲੇ ਪ੍ਰੋਜੈਕਟ ਦੀ ਤਿਆਰੀ ਚੱਲ ਰਹੀ ਹੈ। ਬਾਕੀ ਘੁੰਮਣ ਫਿਰਨ ਵੀ ਨਾਲ ਨਾਲ ਹੋਈ ਜਾਂਦਾ ਰਹੇਗਾ। ਯਾਨੀ ਸਭ ਕੁਝ ਥੋੜ੍ਹਾ ਥੋੜ੍ਹਾ ਹੁੰਦਾ ਰਹੇਗਾ।
ਬਲਰਾਜ: ਸੰਗੀਤ ਕਪੜਿਆਂ ਦੇ ਫੈਸ਼ਨ ਵਾਂਗ ਹੁੰਦਾ ਹੈ, ਘੁੰਮ-ਘੁੰਮਾ ਕੇ ਵਾਪਿਸ ਉਹੀ ਚੀਜ਼ਾਂ ਰਪੀਟ ਹੋ ਜਾਂਦੀਆਂ ਹਨ। ਅੱਜ ਕੱਲ੍ਹ ਇਹ ਟਰੈਂਡ ਚੱਲ ਰਿਹਾ ਹੈ ਕਿ ਹਰੇਕ ਐਲਬਮ ਵਿਚ ਇਕ ਅੱਧਾ ਡਿਊਟ ਗੀਤ ਪਾਇਆ ਜਾਂਦਾ ਹੈ। ਤੁਹਾਡੀ ਐਲਬਮ ਵਿਚ ਸਾਰੇ ਸੋਲੋ ਗੀਤ ਹਨ?
ਨਿਸ਼ਾਵਾਨ: ਇਹ ਜ਼ਰੂਰੀ ਨਹੀਂ ਕਿ ਜੋ ਸਾਰੇ ਕਰ ਰਹੇ ਹਨ, ਤੁਸੀਂ ਵੀ ਉਹੀ ਕਰੋ।ਮੈਂ ਆਪਣੇ ਗੀਤਾਂ ਦੀ ਚੋਣ ਤੋਂ ਖੁਸ਼ ਸੀ ਤੇ ਮੈਂ ਉਹ ਕਰ ਲਏ। ਵੈਸੇ ਵੀ ਹੁਣ ਸਰੋਤੇ ਦੋਗਾਣਾ ਗਾਇਕੀ ਤੋਂ ਬੋਰ ਹੋ ਰਹੇ ਹਨ।
ਬਲਰਾਜ: ਹਾਇਪਰ ਐਲਬਮ ਵਿਚ ਪੌਪਸੀ ਦਾ ਕੀਤਾ ਇਕ ਗੀਤ ਹੋਸਟਲ ਆਇਆ ਹੈ। ਜ਼ਿਆਦਾਤਰ ਚੰਡੀਗੜ੍ਹ ਦੇ ਕਲਾਕਾਰ ਇਸ ਵਿਸ਼ੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਧਾਰ ਬਣਾਉਂਦੇ ਹਨ।ਅਜਿਹਾ ਮਿਥ ਕੇ ਕੀਤਾ ਜਾਂ ਸੁਭਾਵਿਕ ਹੋਇਆ ਹੈ?
ਨਿਸ਼ਾਵਾਨ: ਤੁਹਾਡੀ ਗੱਲ ਦਰੁਸਤ ਹੈ। ਚੰਡੀਗੜ੍ਹ ਦੇ ਹੋਸਟਲ ਕਲਚਰ ਦਾ ਵਰਣਨ ਬਹੁਤ ਸਾਰੇ ਗੀਤਾਂ ਦਾ ਵਿਸ਼ਾ ਬਣਿਆ ਹੈ। ਦਰਅਸਲ ਗੀਤ ਅਸੀਂ ਆਪਣੇ ਚੁਗੀਰਦੇ ਵਿਚੋਂ ਹੀ ਚੱਕਣੇ ਹੁੰਦੇ ਹਨ। ਇਸ ਦਾ ਇਕ ਮਾਤਰ ਕਾਰਨ ਚੰਡੀਗੜ੍ਹ ਦਾ ਰਹਿਣ ਸਹਿਣ ਅਤੇ ਉਸ ਉੱਤੇ ਹਾਵੀ ਹੋਸਟਲ ਸਭਿਆਚਾਰ ਹੈ।
ਬਲਰਾਜ: ਇੰਗਲੈਂਡ ਦੇ ਸੰਗੀਤ ਅਤੇ ਸਰੋਤਿਆਂ ਵਿਚ ਭਾਰਤ ਨਾਲੋਂ ਕੀ ਅੰਤਰ ਮਹਿਸੂਸ ਕੀਤਾ ਹੈ?
ਨਿਸ਼ਾਵਾਨ: ਸਰੋਤੇ ਤਾਂ ਸਰੋਤੇ ਹੀ ਹੁੰਦੇ ਹਨ, ਉਹਨਾਂ ਵਿਚ ਕੋਈ ਫਰਕ ਮਹਿਸੂਸ ਨਹੀਂ ਕੀਤਾ। ਹਾਂ ਸੰਗੀਤ ਦੀ ਕੁਆਲਟੀ ਇਥੇ ਵਧੀਆ ਹੈ। ਸਾਡੇ ਪੰਜਾਬ ਦੇ ਕਈ ਮਿਊਜ਼ਿਕ ਡਰਾਇਕਟਰ ਇਹ ਕਹਿ ਕੇ ਆਪਣਾ ਸੰਗੀਤ ਵੇਚੀ ਜਾ ਰਹੇ ਹਨ ਕਿ ਅਸੀਂ ਇੰਗਲੈਂਡ ਤੋਂ ਮਿਊਜ਼ਿਕ ਕਰਦੇ ਹਾਂ।
ਬਲਰਾਜ: ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਨਿਸ਼ਾਵਾਨ: ਮੈਂ ਐਨਾ ਹੀ ਕਹਿਣਾ ਚਾਹਾਂਗਾ ਕਿ ਜਿਵੇਂ ਮੇਰੀ ਪਹਿਲੀ ਟੇਪ ਨੂੰ ਪਿਆਰ ਦਿੱਤਾ, ਇਸੇ ਤਰ੍ਹਾਂ ਅੱਗੋਂ ਵੀ ਸਰੋਤੇ ਮੇਰੀਆਂ ਝੋਲੀਆਂ ਪਿਆਰ ਨਾਲ ਭਰਦੇ ਰਹਿਣ ਤਾਂ ਜੋ ਮੈਂ ਆਪਣੀ ਬੋਲੀ ਦੀ ਸੇਵਾ ਕਰਦਾ ਰਹਾਂ।

ਅਣਖੀ ਨਾਲ ਖੁੱਲ੍ਹੀਆਂ ਗੱਲਾਂ: ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ: ਅਣਖੀ ਜੀ, ਤੁਸੀਂ ਆਪਣੀ ਇਸ ਸੱਜਰੀ ਚੋਣਵੀਆਂ ਇਕਵੰਜਾ ਕਹਾਣੀਆਂ ਦੀ ਛਪੀ ਕਿਤਾਬ ਚਿੱਟੀ ਕਬੂਤਰੀ ’ਤੇ ਹੱਥ ਰੱਖ ਕੇ ਕਹੋ ਕਿ ਮੈਂ ਜੋ ਕੁੱਝ ਕਹੂੰਗਾ ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁੱਝ ਨਹੀਂ ਕਹੂੰਗਾ।
ਰਾਮ ਸਰੂਪ ਅਣਖੀ: ਮੈਂ ਜੋ ਕੁੱਝ ਕਹੂੰਗਾ ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁੱਝ ਨਹੀਂ ਕਹੂੰਗਾ।
? ਤੁਹਾਨੂੰ ਲਿਖਣ ਦੀ ਚੇਟਕ ਕਿਵੇਂ ਤੇ ਕਦੋਂ ਲੱਗੀ?
-ਜਦੋਂ ਮੇਰੀ ਉਮਰ ਪੰਜ ਛੇ ਸਾਲ ਦੀ ਸੀ। ਸਾਡੇ ਪਿੰਡ ਮੇਰੀ ਮਾਸੀ ਦਾ ਮੁੰਡਾ ਚੇਤ ਰਾਮ ਰਹਿੰਦਾ ਹੁੰਦਾ ਸੀ। ਉਹ ਮੇਰੇ ਬਾਪੂ ਨਾਲ ਖੇਤੀ ਦਾ ਕੰਮ ਕਰਦਾ ਸੀ। ਉਹ ਗੁਰਮਖੀ ਪੜ੍ਹਿਆ ਹੋਇਆ ਸੀ ਤੇ ਉਹਨੂੰ ਕਿੱਸੇ ਪੜ੍ਹਨ ਦਾ ਸ਼ੌਂਕ ਸੀ। ਆਪਣੇ ਹਾਣੀ ਮੁੰਡਿਆਂ ਦੀ ਮਹਿਫਲ ਵਿੱਚ ਉਹ ਗਾ ਕੇ ਪੜ੍ਹਦਾ। ਮੈਂ ਹਮੇਸ਼ਾਂ ਉਹਦੇ ਨਾਲ ਰਹਿੰਦਾ ਸੀ। ਮੈਨੂੰ ਉਹ ਗਾਉਂਦਾ ਚੰਗਾ-ਚੰਗਾ ਲੱਗਦਾ। ਫੇਰ ਪਾਕਸਤਾਨ ਬਣਨ ਤੋਂ ਪਹਿਲਾਂ ਚੇਤ ਰਾਮ ਤਾਂ ਡਾਕੂਆਂ ਵਿੱਚ ਜਾ ਰਲਿਆਂ ਅਤੇ ਘਰ ਵਿੱਚ ਜੋ ਉਹ ਕਿੱਸੇ ਛੱਡ ਗਿਆ। ਉਹ ਮੈਂ ਆਪ ਪੜ੍ਹੇ। ਉਹਨਾਂ ਕਿੱਸਿਆਂ ਵਿੱਚੋਂ ਖਾਸ ਕਰਕੇ ਹੀਰ ਵਾਰਿਸ ਸ਼ਾਹ ਮੈਨੂੰ ਬਹੁਤ ਪਸੰਦ ਸੀ। ਮੈਨੂੰ ਲੱਗਦਾ ਜਿਵੇਂ ਮੈਂ ਵੀ ਵਾਰਿਸ ਸ਼ਾਹ ਵਾਂਗ ਤੁਕਾਂ ਜੋੜ ਸਕਦਾ ਹੋਵਾਂ। ਮੈਂ ਨੌਵੀਂ ਦਸਵੀ ਜਮਾਤ ਵਿੱਚ ਪੜ੍ਹਦਾ ਸੀ, ਤਾਂ ਮੇਰੀ ਜ਼ਿੰਦਗੀ ਵਿੱਚ ਆਈ ਪਹਿਲੀ ਮੁਹੱਬਤ ਬਾਰੇ ਮੈਂ ਬੈਂਤਾਂ ਲਿਖਣ ਲੱਗਿਆ। ਇਹ ਵਾਰਿਸ਼ ਸ਼ਾਹ ਦੇ ਸਟਾਇਲ ਦੀਆਂ ਹੀ ਸਨ। ਉਹਨਾਂ ਸਮਿਆਂ ਵਿੱਚ ਲੁਧਿਆਣੇ ਤੋਂ ਇੱਕ ਸਪਤਾਹਿਕ ਪਰਚਾ ਲਲਕਾਰ  ਛਪਦਾ ਸੀ। ਉਥੇ ਮੈਂ ਆਪਣੀਆਂ ਬੈਂਤਾਂ

ਗੀਤ ਉਹ ਹੁੰਦੈ ਜੋ ਇਨਸਾਨ ਦੀ ਰੂਹ ਨੂੰ ਛੂਹ ਲਵੇ: ਅੰਗਰੇਜ਼ ਅਲੀ


ਬਲਰਾਜ ਸਿੱਧੂ ਨਾਲ ਅੰਗਰੇਜ਼ ਅਲੀ ਦੀ ਇਕ ਮੁਲਾਕਾਤ
ਬਲਰਾਜ: ਅੰਗਰੇਜ਼ ਤੇਰੇ ਗਾਇਕੀ ਦੇ ਸਫਰ ਨੂੰ ਸ਼ੁਰੂ ਹੋਇਆਂ ਕਈ ਸਾਲ ਹੋ ਗਏ ਹਨ। ਤੂੰ ਪਿਛੇ ਮੁੜ ਕੇ ਨਹੀਂ ਦੇਖਿਆ।ਲਿਆ ਤੇਰੀ ਪਿਛਲ ਝਾਤ ਮਰਵਾਈਏ ਤੇ ਗੱਲ ਤੇਰੇ ਪਿਛੋਕੜ ਤੋਂ ਸ਼ੁਰੂ ਕਰੀਏ?
ਅੰਗਰੇਜ਼: ਬਾਈ ਜੀ, ਇਹ ਗੱਲ ਦਰੁਸਤ ਨਹੀਂ ਕਿ ਮੈਂ ਪਿਛੇ ਮੁੜ ਕੇ ਨਹੀਂ ਦੇਖਿਆ।ਮੈਂ ਆਪਣੇ ਪਿਛੋਕੜ ਨੂੰ ਕਦੇ ਨਹੀਂ ਭੁਲਾਇਆ।ਪਿਛੋਕੜ ਨੂੰ ਭੁਲਾਉਣ ਵਾਲਾ ਆਪਣਾ ਭਵਿਖ ਨਹੀਂ ਸੁਆਰ ਸਕਦਾ। ਮੇਰਾ ਜਨਮ ਪਿੰਡ ਮਨਸੂਰ ਦੇਵਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਹੈ।ਉਥੋਂ ਦੀਆਂ ਗਲੀਆਂ ਵਿਚ ਖੇਡ ਕੇ ਮੈਂ ਜਵਾਨ ਹੋਇਆ ਹਾਂ।
ਬਲਰਾਜ: ਤੇ ਗਾਇਕੀ ਦੀ ਸ਼ੁਰੂਆਤ ਕਿਵੇਂ ਹੋਈ?
ਅੰਗਰੇਜ਼: ਜਿਵੇਂ ਜੱਟਾਂ ਦੇ ਮੁੰਡੇ ਨੂੰ ਖੇਤੀ ਤੇ ਬਾਣੀਆਂ ਦੇ ਮੁੰਡੇ ਨੂੰ ਹੱਟੀ ਕਰਨੀ ਸਿਖਾਉਣੀ ਨਹੀਂ ਪੈਂਦੀ। ਇਵੇਂ ਅਸੀਂ ਮਰਦਾਨੇ ਕੇ ਹੁੰਦੈ ਹਾਂ। ਗਾਇਕੀ ਸਾਡੇ ਖੂਨ ਵਿਚ ਹੈ।ਇਹਨੂੰ ਅਸੀਂ ਪੀੜ੍ਹੀ ਦਰ ਪੀੜ੍ਹੀ ਪਾਸ ਔਨ ਕਰਦੇ ਰਹਿੰਦੇ ਹਾਂ।
ਅੰਗਰੇਜ਼ ਅਲੀ ਦਾ ਜਨਮ ਹੀ ਗਾਉਣ ਲਈ ਹੋਇਆ ਹੈ।
ਬਲਰਾਜ: ਤੂੰ ਕਿਸਦੀ ਗਾਇਕੀ ਤੋਂ ਪ੍ਰਭਵਿਤ ਹੈਂ?
ਅੰਗਰੇਜ਼: ਹੁਣ ਤਾਂ ਐਨੇ ਹਰਫਨ ਮੌਲਾ ਗਾਇਕਾਂ ਨੂੰ ਸੁਣ ਲਿਆ ਹੈ ਕਿ ਇਸ ਸਵਾਲ ਦਾ ਜੁਆਬ ਦੇਣ ਲੱਗਿਆਂ ਕਈ ਨਾਮ ਰਹਿ ਜਾਣਗੇ। ਹਾਂ ਮੁਢਲੇ ਦਿਨਾਂ ਵਿਚ ਮੈਂ ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਤੋਂ ਮੁਤਾਸਰ ਸੀ। ਤੇ ਮੈਂ ਮਾਣਕ ਦੇ ਗੀਤ ਖੇਤਾਂ ਵਿਚ ਬੈਠ ਕੇ ਉੱਚੀ ਉੱਚੀ ਗਾਇਆ ਕਰਦਾ ਸੀ।
ਬਲਰਾਜ: ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ ਕਿਵੇਂ ਹੋਈ?
ਅੰਗਰੇਜ਼: ਸ਼ੁਰੂ ਸ਼ੁਰੂ ਵਿਚ ਅਸੀਂ ਤਿੰਨ ਚਾਰ ਮੁੰਡਿਆਂ ਨੇ ਢਾਡੀ ਜਥਾ ਬਣਾਇਆ ਸੀ। ਪ੍ਰੋਗਰਾਮ ਦਾ ਜਿਹੜਾ ਦੋ ਚਾਰ ਸੌ ਮਿਲਦਾ ਸੀ ਉਸੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।ਅੰਤਾਂ ਦੀ ਗਰੀਬੀ ਹੰਢਾਈ ਹੈ ਮੈਂ।
ਬਲਰਾਜ: ਢਾਡੀ ਕਲਾ ਛੱਡਕੇ ਕਮਰਸ਼ੀਅਲ ਗਾਇਕੀ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?
ਅੰਗਰੇਜ਼: ਜਿਵੇਂ ਕਹਿੰਦੇ ਨੇ ਲੋੜ੍ਹ ਕਾਢ ਦੀ ਮਾਂ ਹੂੰਦੀ ਐ।ਸਾਡਾ ਜ਼ੀਰੇ ਪ੍ਰੋਗਰਾਮ ਸੀ ਤੇ ਉਸ ਵੇਲੇ ਜ਼ੀਰੇ ਸਾਹਿਤ ਸਭਾ ਦੇ ਪ੍ਰਧਾਨ ਅਮਰੀਕ ਤਲਵੰਡੀ ਜੀ ਸਨ।ਜੋ ਆਪ ਵਧੀਆ ਗੀਤਕਾਰ ਹਨ। ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਮੈਂ ਕਮਰਸ਼ੀਅਲ ਗਾਇਕੀ ਵੱਲ ਆਵਾਂ।ਤਲਵੰਡੀ ਹੋਰਾਂ ਨੇ ਹੀ ਮੇਰਾ ਤੁਆਰਫ ਜਗਦੇਵ ਸਿੰਘ ਜੱਸੋਵਾਲ ਨਾਲ ਕਰਾਉਂਦਿਆਂ ਕਿਹਾ ਸੀ ਕਿ ਇਸ ਮੁੰਡੇ ਨੂੰ ਉੱਤੇ ਚੁੱਕਣਾ ਹੈ ਤੇ ਇਹ ਬੜ੍ਹੇ ਜਾਨਦਾਰ ਖੰਭਾਂ ਵਾਲਾ ਕਬੂਤਰ ਹੈ। ਜਸੋਵਾਲ ਨੇ ਜੁਆਬ ਦਿੱਤਾ ਕਿ ਲਿਆਉ ਇਹਦੀ ਪ੍ਰਫੈਸਰ ਮੋਹਨ ਸਿੰਘ ਮੇਲੇ ਵਿਚ ਉਡਾਰੀ ਲਵਾਕੇ ਦੇਖਦੇ ਹਾਂ। 
ਬਲਰਾਜ: ਫੇਰ ਲਾਈ ਉਡਾਰੀ?
ਅੰਗਰੇਜ਼: ਹਾਂ ਉਥੋਂ ਐਸੀ ਉਡਾਨ ਭਰੀ ਕਿ ਤੁਹਾਡੇ ਸਾਹਮਣੇ ਹੈ ਅਜੇ ਤੱਕ ਅਸਮਾਨ ਵਿਚ ਕਲਾਬਾਜ਼ੀਆਂ ਲਾਉਂਦਾ ਫਿਰਦਾਂ।
ਬਲਰਾਜ: ਗਾਇਕੀ ਦੇ ਸ਼ੁਰੂਆਤੀ ਸਫਰ ਬਾਰੇ ਸੋਚ ਕੇ ਕਿਵੇਂ ਲੱਗਦੈ?
ਅੰਗਰੇਜ਼: ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਡੈਨਮਾਰਕ ਗਾਉਣ ਲਈ ਦਿੱਲੀ ਜਹਾਜ਼ ਵਿਚ ਬੈਠਾ ਸੀ। ਮੈਨੂੰ ਜਗਦੇਵ ਸਿੰਘ ਜੱਸੋਵਾਲ ਕਹਿਣ ਲੱਗੇ ਅੰਗਰੇਜ਼ ਤੈਨੂੰ ਗੱਡੇ ਤੋਂ ਜਹਾਜ਼ ਦਾ ਸਫਰ ਕਿਵੇਂ ਲੱਗਿਆ? ਮੈਂ ਐਨਾ ਭਾਵੁਕ ਹੋ ਗਿਆ ਕਿ ਮੈਥੋਂ ਆਪਣਾ ਰੋਣਾ ਰੋਕ ਨਾ ਹੋਇਆ। ਕਿਉਂਕਿ ਮੈਂ ਤਾਂ ਕਦੇ ਗੱਡੇ ਉੱਤੇ ਵੀ ਬੈਠ ਕੇ ਨਹੀਂ ਸੀ ਦੇਖਿਆ। ਮੈਂ ਮਿਹਨਤ ਵਿਚ ਵਿਸ਼ਵਾਸ਼ ਰੱਖਦਾ ਹਾਂ। ਮੈਂ ਮਿਹਨਤ ਕੀਤੀ ਹੈ ਤੇ ਦਾਤੇ ਨੇ ਮੈਨੂੰ ਉਸਦਾ ਸਿਲਾ ਦਿੱਤਾ ਹੈ।ਅੱਜ ਉਹੀ ਅੰਗਰੇਜ਼ ਅਲੀ ਬ੍ਰਮਿੰਘਮ ਤੋਂ ਗਲਾਸਗੋ ਸ਼ੋਅ ਕਰਨ ਵੀ ਜਾਂਦਾ ਹੈ ਤਾਂ ਬ੍ਰਿਟਿਸ਼ ਏਅਰਵੇਜ਼ ਦੀ ਫਲਾਇਟ ਵਿਚ ਜਾਂਦੈ।ਮੌਲਾ ਦੀ ਕ੍ਰਿਪਾ ਹੈ।
ਬਲਰਾਜ: ਇਕ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿਛੇ ਇਕ ਔਰਤ ਦਾ ਹੱਥ ਹੁੰਦਾ ਹੈ ਤੇਰੇ ਪਿਛੇ ਕਿਸਦਾ ਹੱਥ ਹੈ?

ਹਮੇਸ਼ਾਂ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਬਣਾਉਣ ਦੇ ਯਤਨ ਕੀਤੇ ਹਨ ਤੇ ਅੱਗੇ ਤੋਂ ਵੀ ਕਰਦਾ ਰਹਾਂਗਾ..........ਸੁਖਜਿੰਦਰ ਸ਼ੇਰਾ



ਪੰਜਾਬੀ ਫਿਲਮ ਐਕਟਰ,ਡਰਾਇਕਟਰ ਅਤੇ ਪ੍ਰਡਿਊਸਰ ਸੁਖਜਿੰਦਰ ਸ਼ੇਰਾ ਨਾਲ ਬਲਰਾਜ ਸਿੰਘ ਸਿੱਧੂ ਦੀ ਇੱਕ ਮੁਲਾਕਾਤ।


ਪੰਜਾਬੀ ਫਿਲਮ ਨਾਲ ਸੰਬੰਧਿਤ ਹਸਤੀ ਸੁਖਜਿੰਦਰ ਸ਼ੇਰਾ ਕੁਝ ਵਰ੍ਹੇ ਪਹਿਲਾਂ ਆਪਣੀ ਫਿਲਮ ‘ਦੇਹ ਸ਼ਿਵਾ ਵਰ’ ਦੇ ਸਿਲਸਲੇ ਵਿੱਚ ਇੰਗਲੈਂਡ ਆਏ ਹੋਏ ਸਨ। ਸ਼ੇਰਾ ਪਿੰਡ ਮਲਕ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣੇ ਦਾ ਜੰਮਪਲ ਹੈ। ਭਾਵੇਂ ਕਿ ਉਹ ਹੁਣ ਫਿਲਮ ਲਾਇਨ ਨੂੰ ਤਿਲਾਜ਼ਲੀ ਦੇ ਚੁੱਕਾ ਹੈ। ਪਰ ਫੇਰ ਵੀ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਚੋਣਵੇਂ ਅੰਸ਼:-

ਸੁਆਲ:  ਸ਼ੇਰਾ ਜੀ, ਤੁਸੀਂ ਫਿਲਮਾਂ ਵਿੱਚ ਕਦੋਂ ਤੇ ਕਿਵੇਂ ਪ੍ਰਵੇਸ਼ ਕੀਤਾ?
ਜੁਆਬ:  ਸੰਨ 1984 ਵਿੱਚ ਮੇਰੀ ਮੁਲਾਕਾਤ ਸਵਰਗੀ ਵਰਿੰਦਰ ਜੀ ਨਾਲ ਹੋਈ, ਜਿਹੜੀ ਬਾਅਦ ਵਿੱਚ ਗੂੜੀ ਦੋਸਤੀ ਵਿਚ ਬਦਲ ਗਈ। ਵਰਿੰਦਰ ਹੋਰਾਂ ਦੀ ਬਦੋਲਤ ਹੀ ਮੈਨੂੰ ਫਿਲਮਾਂ ਵਿੱਚ ਆਪਣੀ ਕਲਾ ਦੇ ਜ਼ੌਹਰ ਦਿਖਾਉਣ ਦਾ ਅਵਸਰ ਮਿਲਿਆ।
ਸੁਆਲ:  ਤੁਹਾਨੂੰ ਫਿਲਮ ਖੇਤਰ ਵੱਲ ਜਾਣ ਦੀ ਪ੍ਰੇਰਣਾ ਕਿੱਥੋਂ ਮਿਲੀ?
ਜੁਆਬ:  ਸ਼ੁਰੂ ਤੋਂ ਹੀ ਮੈਨੂੰ ਲਿਖਣ ਦਾ ਸ਼ੌਕ ਸੀ। ਮੈਂ ਕਹਾਣੀਆਂ ਲਿਖਦਾ ਹੁੰਦਾ ਸੀ। ਮੇਰੀ ਇਹ ਦਿਲੀ ਖੁਆਇਸ਼ ਸੀ ਕਿ ਮੈਂ ਕੋਈ ਫਿਲਮ

ਮਿਸਿਜ਼ ਗਾਂਧੀ ਨੇ ਗੋਲਡਨ ਟੈਂਪਲ ’ਤੇ ਹਮਲਾ ਕਰਨ ਦੀ ਗਲਤੀ ਕੀਤੀ, ਜਿਸ ਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਉਤਾਰਨੀ ਪਈ.........ਮਾਰਕ ਟਲੀ

ਪ੍ਰਸਿੱਧ ਪੱਤਰਕਾਰ ਮਾਰਕ ਟਲੀ ਨਾਲ ਬਲਰਾਜ ਸਿੰਘ ਸਿੱਧੂ (ਯੂ ਕੇ) ਦੀ ਇੱਕ ਮੁਲਾਕਾਤ

ਬੀ.ਬੀ.ਸੀ. ਦੀ ਦਿੱਲੀ ਸ਼ਾਖਾ ਦੇ ਸਾਬਕਾ ਮੁੱਖੀ ਅਤੇ ਸੰਵਾਦਦਾਤਾ ਸ਼੍ਰੀ ਮਾਰਕ ਵਿਲੀਅਮ ਟਲੀ ਪੱਤਰਕਾਰੀ ਦੇ ਇੱਕ ਸਿਰਮੌਰ ਅਤੇ ਸੁਨਿਹਰੀ ਹਸਤਾਖਰ ਹਨ ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰਤੇ ਰਾਜੀਵ ਗਾਂਧੀ ਨੇ ਉਨਾ ਚਿਰ ਤੱਕ ਵਿਸ਼ਵਾਸ਼ ਨਹੀਂ ਸੀ ਕਰਿਆ ਜਿੰਨਾ ਚਿਰ ਤੱਕ ਉਸਨੇ ਮਾਰਕ ਦੀ ਜ਼ੁਬਾਨੀ ਦੀ ਇਹ ਖਬਰ ਨਹੀਂ ਸੀ ਸੁਣੀ ਮਾਰਕ 24 ਅਕਤੂਬਰ 1935 ਨੂੰ ਕਲਕੱਤੇ ਵਿੱਖੇ ਜਨਮੇ  ਅਤੇ 9 ਸਾਲ ਦੀ ਉਮਰ ਵਿੱਚ ਇੰਗਲੈਂਡ ਗਏ ਇੱਥੇ ਹੀ ਉਹਨਾਂ ਦੀ ਪਰਵਰਿਸ਼ ਹੋਈ ਤੇ ਇਥੋਂ ਹੀ ਉਨ੍ਹਾਂ ਨੇ ਤਾਲੀਮ ਹਾਸਿਲ ਕੀਤੀ ਸਿਖਿਆ ਗ੍ਰਹਿਣ ਕਰਨ ਉਪਰੰਤ ਉਹਨਾਂ ਭਾਰਤ ਜਾ ਕੇ ਨੌਕਰੀ ਹੀ ਨਹੀਂ ਕੀਤੀ, ਸਗੋਂ ਸਦਾ ਲਈ ਇੰਗਲੈਂਡ ਛੱਡ ਕੇ ਭਾਰਤ ਨੂੰ ਅਪਨਾਇਆ ਹੈ ਇਸ ਤਰ੍ਹਾਂ ਉਹ ਉਨ੍ਹਾਂ ਭਾਰਤੀਆਂ ਲਈ ਪ੍ਰਸ਼ਨਚਿੰਨ ਦੇ ਰੂਪ ਵਿੱਚ  ਖੜ੍ਹੇ ਹੋ ਗਏ ਹਨ, ਜੋ ਭਾਰਤ ਤੋਂ ਬਾਹਰ ਜਾ ਕੇ ਵਧੀਆ ਭਵਿੱਖ ਦੀ ਹਾਮੀ ਭਰਦੇ ਹਨ ਮਾਰਕ ਟਲੀ ਅੰਗਰੇਜ਼ੀ ਜ਼ੁਬਾਨ ਤੋਂ ਇਲਾਵਾ ਦੇਵਨਾਗਰੀ ਲਿੱਪੀ ਦੇ ਵੀ ਗਿਆਤਾ ਹਨ ਅਤੇ ਉਹ ਹਿੰਦੀ ਬਹੁਤ ਵਧੀਆ ਪੜ੍ਹ, ਲਿਖ ਅਤੇ ਬੋਲ ਲੈਂਦੇ ਹਨ 15 ਅਗਸਤ 1960 ਨੂੰ ਉਹਨਾਂ ਦੀ ਸ਼ਾਦੀ ਫਰੈਂਸਿਸ ਮਾਰਗਰਟ ਨਾਲ ਹੋਈ ਤੇ ਜਿਨ੍ਹਾਂ ਤੋਂ ਉਹਨਾਂ ਦੇ ਦੋ ਬੇਟੇ ਵਿਲੀਅਮ ਸੈਮਿਉਲ ਨਿਕਲਸਨ, ਪੈਟਰਿਕ ਹੈਨਰੀ ਅਤੇ ਦੋ ਬੇਟੀਆਂ ਸਾਹਰਾ ਜਿਲੀਅਨ ਅਤੇ ਐਮਾ ਹਨ 1959 ਵਿੱਚ ਉਹਨਾਂ ਕੈਂਬਰਿਜ ਯੂਨੀਵਰਸਿਟੀ ਤੋਂ ਐਮ ਕੀਤੀ ਅਤੇ ਉਹ ਐਨ ਯੂ ਜੇ ਦੇ ਮੈਂਬਰ ਵੀ ਹਨ 1964 ਵਿੱਚ ਉਹ ਬੀ.ਬੀ.ਸੀ. ਦੇ ਸੰਪਰਕ ਵਿੱਚ ਆਏ ਤੇ 1972 ਵਿੱਚ ਉਹਨਾਂ ਨੂੰ ਇਸੇ ਸੰਸਥਾ ਦਾ Chief of Bureau  ਥਾਪਿਆ ਗਿਆ 1994 ਵਿੱਚ ਉਹ ਸਵੈ ਇਛਾ ਨਾਲ ਬੀ.ਬੀ.ਸੀ. ਨੂੰ

ਇਤਿਹਾਸ ਨੂੰ ਕਲਮਬੰਦ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਬਾਰੇ ਪਤਾ ਲੱਗ ਸਕੇ.........ਕੁਲਬੀਰ ਸਿੰਘ ਸਿੱਧੂ

ਸਾਬਕਾ ਡੀ.ਸੀ. ਅਤੇ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨਾਲ ਬਲਰਾਜ ਸਿੱਧੂ ਦੀ ਵਿਸ਼ੇਸ਼ ਮੁਲਾਕਾਤ

ਸਟੱਡੀ ਟੇਬਲ ’ਤੇ ਪਏ, ਘੁੰਮਦੇ ਗਲੋਬ ਨੂੰ ਦੋਨੋਂ ਹੱਥਾਂ ਵਿਚ ਫੜ੍ਹ ਕੇ ਰੋਕਦਾ ਹਾਂ ਤਾਂ ਭਾਰਤ ਦੇ ਨਕਸ਼ੇ ਉੱਤੇ ਮੇਰੀ ਨਿਗਾਹ ਕੇਂਦਰਤ ਹੋ ਜਾਂਦੀ ਹੈ। ਅੱਖਾਂ ਦੇ ਕੈਮਰੇ ਨਾਲ ਥੋੜ੍ਹਾ ਕਲੋਜ਼-ਅੱਪ ਕਰਦਾ ਹਾਂ ਤਾਂ ਪੰਜਾਬ ਮੇਰੇ ਸਾਹਮਣੇ ਫੈਲ ਜਾਂਦਾ ਹੈ। ਮੇਰੇ ਮਨ ਵਿਚ ਆਉਂਦਾ ਹੈ ਕਿ ਕਾਦਰ ਨੇ ਦੁਆਬੇ ਨੂੰ ਦਿਮਾਗ ਅਤੇ ਦੌਲਤ ਦਿੱਤੀ। ਮਾਝੇ ਨੂੰ ਮਰਦਾਨਗੀ ਅਤੇ ਮਾਲਾ। ਮਾਲਵੇ ਨੂੰ ਮੌਸੀਕੀ ਅਤੇ ਮੁਨੱਵਰੀ ਦਿੱਤੀ। ਮਾਲਵੇ ਦੇ ਟਿੱਬਿਆਂ ਦੇ ਰੇਤੇ ਨੂੰ ਇਹ ਵਰ ਹੈ ਕਿ ਇਹਨਾਂ ਵਿਚ ਖੇਡਣ ਵਾਲੇ ਕਲਮਾਂ ਦੇ ਸ਼ਾਹਸਵਾਰ ਹੀ ਬਣਦੇ ਹਨ। ਇਹ ਇਕ ਚਿੱਟੇ ਦਿਨ ਵਰਗੀ ਸਚਾਈ ਹੈ ਕਿ ਪੰਜਾਬੀ ਵਿਚ ਸਭ ਤੋਂ ਵੱਧ ਅਤੇ ਵੱਡੇ ਸਾਹਿਤਕਾਰ ਮਾਲਵਾ ਖਿੱਤੇ ਨੇ ਪੈਦਾ ਕੀਤੇ ਹਨ। ਉਨ੍ਹਾਂ ਕਲਮੀ ਯੋਧਿਆਂ ਦੀ ਫਰਿਸ਼ਤ ਵਿਚੋਂ ਇਕ ਨਾਮ ਆਉਂਦਾ ਹੈ ਕੁਲਬੀਰ ਸਿੰਘ ਸਿੱਧੂ।ਪੰਜਾਬੀ ਸਾਹਿਤ ਨੂੰ ਹੁਣ ਤੱਕ ਉਹ ਪੰਜ ਗਿਆਨਵਰਧਕ ਪੁਸਤਕਾਂ ਨਾਲ ਨਿਵਾਜ਼ ਚੁੱਕੇ ਹਨ। ਬਠਿੰਡੇ ਦੇ ਖੜਕ ਸਿੰਘ ਵਾਲਾ ਦੇ ਜੰਮਪਲ ਕੁਲਬੀਰ ਸਿੱਧੂ ਨੇ ਮੁਢਲੀ ਪੜ੍ਹਾਈ ਦੇਸ਼ ਸਮਾਜ ਸਕੂਲ, ਮੋਗਾ ਤੋਂ ਕੀਤੀ ਤੇ ਐਮ ਡੀ ਕਾਲਜ ਮੋਗਾ ਤੋਂ ਬੀ ਏ ਕਰਨ ਉਪਰੰਤ ਅੰਗਰੇਜ਼ੀ ਸਾਹਿਤ ਅਤੇ ਇਤਿਹਾਸ ਦੀ ਡਬਲ ਐਮ ਏ ਕੀਤੀ। ਨੈਸ਼ਨਲ ਕਾਲਜ ਸਿਰਸਾ ਵਿਖੇ ਪ੍ਰੋਫੈਸਰੀ ਕਰਦਿਆਂ

ਸ਼ਾਇਰ ਇੱਕ ਅਤਿ-ਸੰਵੇਦਨਾਸ਼ੀਲ ਅਤੇ ਨਾਜ਼ੁਕ ਹਿਰਦੇ ਦਾ ਮਾਲਕ ਹੁੰਦਾ ਹੈ..........ਕੇਸਰ ਸਿੰਘ ਰਾਮਪੁਰੀ

ਕੇਸਰ ਸਿੰਘ ਰਾਮਪੁਰੀ ਨਾਲ ਬਲਰਾਜ ਸਿੰਘ ਸਿੱਧੂ, ਯੂ. ਕੇ. ਦੁਆਰਾ ਕਰੀ ਗਈ ਇੱਕ ਮੁਲਾਕਾਤ

ਬ- ਰਾਮਪੁਰੀ ਜੀ, ਜਿਸ ਨਾਲ ਤੁਸੀਂ ਆਪਣਾ ਸਾਹਿਤ ਸਿਰਜਦੇ ਹੋ, ਕੀ ਇਸ ਵਕਤ ਉਹ ਮੁਬਾਰਕ ਕਲਮ ਤੁਹਾਡੇ ਕੋਲ ਹੈ?
ਕ- ਹਾਂ ਜੀ, ( ਜੇਬ ਵਿੱਚੋਂ ਪਾਰਕਰ ਦਾ ਕਾਲੇ ਸਿੱਕੇ ਵਾਲਾ ਪੈੱਨ ਕੱਢ ਕੇ ਦਿਖਾਉਂਦੇ ਹੋਏ ) ਆਹ ਦੇਖੋ। ਜਿਵੇਂ ਅੰਮ੍ਰਿਤਧਾਰੀ ਸਿੰਘ ਦੇ ਗਾਤਰੇ ’ਚ ਕਿਰਪਾਨ ਹਰ ਵੇਲੇ ਰਹਿੰਦੀ ਹੈ, ਉਵੇਂ ਮੈਂ ਵੀ ਪੈੱਨ ’ਤੇ ਪੇਪਰ ਹਰ ਵੇਲੇ ਜੇਬ ਵਿੱਚ ਰੱਖਦਾ ਹਾਂ।
ਬ- ਤੁਸੀਂ ਇਕੱਲੇ ਹੀ ਨਹੀਂ ਸਾਰੇ ਲਿਖਾਰੀ ਇਸੇ ਤਰ੍ਹਾਂ ਕਰਦੇ ਹਨ। -ਇੰਝ ਕਰੋ, ਪੂਰੀ ਗੱਲਬਾਤ ਕਰਦੇ ਵਕਤ ਤੁਸੀਂ ਇਹ ਪੈੱਨ ਆਪਣੇ ਹੱਥ ’ਚ ਫੜ੍ਹੀ ਰੱਖਣਾ ਹੈ ਤੇ ਤੁਹਾਨੂੰ ਕਸਮ ਹੈ ਇਸੇ ਕਲਮ ਦੀ ਜੇ ਮੁਲਾਕਾਤ ਦੌਰਾਨ ਝੂਠ ਬੋਲੋਂ ਜਾਂ ਕੋਈ ਗੱਲ ਵਧਾਅ-ਚੜ੍ਹਾਅ ਕੇ ਕਰੋਂ।
ਕ- ਆਹ ਤਾਂ ਯਾਰ ਤੈਂ ਕਸੂਤੇ ਫਸਾ ਲਿਆ ਹੈ।
ਬ- ਤੁਹਾਡੇ ਹਿਰਦੇ ਅੰਦਰ ਅਦਬੀ-ਪਿਆਰ ਕਿਵੇਂ ਜਨਮਿਆ?
ਕ- ਮੇਰਾ ਇੱਕ ਦੋਸਤ ਹੁੰਦਾ ਸੀ। ਮੈਂ ਜਦੋਂ ਉਹਨਾਂ ਦੇ ਘਰੇ ਜਾਣਾ ਤਾਂ ਉਹਦੇ ਬਾਪ ਨੇ ਇੱਕ ਮੋਟੀ ਸਾਰੀ ਕਿਤਾਬ ਪੜ੍ਹਦੇ ਹੋਣਾ। ਮੈਂ ਇੱਕ ਦਿਨ ਆਪਣੇ ਦੋਸਤ ਨੂੰ ਪੁੱਛਿਆ ਕਿ ਉਹ ਕਾਹਦੀ ਕਿਤਾਬ ਹੈ? ਪਤਾ ਉਸਨੂੰ ਵੀ ਨਹੀਂ ਸੀ। ਉਹਨੇ ਮੈਨੂੰ ਉਹ ਸੂਰਜ ਪ੍ਰਕਾਸ਼ ਗ੍ਰੰਥ ਲਿਆ ਦਿੱਤਾ। ਮੈਂ ਉਹਨੂੰ ਪੜ੍ਹਿਆ ਤਾਂ ਮੈਨੂੰ ਬੜਾ ਅਨੰਦ ਆਇਆ। ਫਿਰ ਮੈਂ ਜ਼ਿੰਦਗੀ ਵਿਲਾਸ ਅਤੇ ਵਾਰਿਸ ਦੀ ਹੀਰ ਪੜ੍ਹੀ। ਇੰਝ ਪੜ੍ਹਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਫੇਰ ਬਚਪਨ ਵਿੱਚ ਹੀ ਸਾਡੇ ਘਰ ਸੰਤ ਸਿਪਾਹੀ ਰਸਾਲਾ ਆਉਂਦਾ ਹੁੰਦਾ ਸੀ ਉਸ ਤੋਂ ਪ੍ਰੇਰਤ