ਅਣਖੀ ਨਾਲ ਖੁੱਲ੍ਹੀਆਂ ਗੱਲਾਂ: ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ: ਅਣਖੀ ਜੀ, ਤੁਸੀਂ ਆਪਣੀ ਇਸ ਸੱਜਰੀ ਚੋਣਵੀਆਂ ਇਕਵੰਜਾ ਕਹਾਣੀਆਂ ਦੀ ਛਪੀ ਕਿਤਾਬ ਚਿੱਟੀ ਕਬੂਤਰੀ ’ਤੇ ਹੱਥ ਰੱਖ ਕੇ ਕਹੋ ਕਿ ਮੈਂ ਜੋ ਕੁੱਝ ਕਹੂੰਗਾ ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁੱਝ ਨਹੀਂ ਕਹੂੰਗਾ।
ਰਾਮ ਸਰੂਪ ਅਣਖੀ: ਮੈਂ ਜੋ ਕੁੱਝ ਕਹੂੰਗਾ ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁੱਝ ਨਹੀਂ ਕਹੂੰਗਾ।
? ਤੁਹਾਨੂੰ ਲਿਖਣ ਦੀ ਚੇਟਕ ਕਿਵੇਂ ਤੇ ਕਦੋਂ ਲੱਗੀ?
-ਜਦੋਂ ਮੇਰੀ ਉਮਰ ਪੰਜ ਛੇ ਸਾਲ ਦੀ ਸੀ। ਸਾਡੇ ਪਿੰਡ ਮੇਰੀ ਮਾਸੀ ਦਾ ਮੁੰਡਾ ਚੇਤ ਰਾਮ ਰਹਿੰਦਾ ਹੁੰਦਾ ਸੀ। ਉਹ ਮੇਰੇ ਬਾਪੂ ਨਾਲ ਖੇਤੀ ਦਾ ਕੰਮ ਕਰਦਾ ਸੀ। ਉਹ ਗੁਰਮਖੀ ਪੜ੍ਹਿਆ ਹੋਇਆ ਸੀ ਤੇ ਉਹਨੂੰ ਕਿੱਸੇ ਪੜ੍ਹਨ ਦਾ ਸ਼ੌਂਕ ਸੀ। ਆਪਣੇ ਹਾਣੀ ਮੁੰਡਿਆਂ ਦੀ ਮਹਿਫਲ ਵਿੱਚ ਉਹ ਗਾ ਕੇ ਪੜ੍ਹਦਾ। ਮੈਂ ਹਮੇਸ਼ਾਂ ਉਹਦੇ ਨਾਲ ਰਹਿੰਦਾ ਸੀ। ਮੈਨੂੰ ਉਹ ਗਾਉਂਦਾ ਚੰਗਾ-ਚੰਗਾ ਲੱਗਦਾ। ਫੇਰ ਪਾਕਸਤਾਨ ਬਣਨ ਤੋਂ ਪਹਿਲਾਂ ਚੇਤ ਰਾਮ ਤਾਂ ਡਾਕੂਆਂ ਵਿੱਚ ਜਾ ਰਲਿਆਂ ਅਤੇ ਘਰ ਵਿੱਚ ਜੋ ਉਹ ਕਿੱਸੇ ਛੱਡ ਗਿਆ। ਉਹ ਮੈਂ ਆਪ ਪੜ੍ਹੇ। ਉਹਨਾਂ ਕਿੱਸਿਆਂ ਵਿੱਚੋਂ ਖਾਸ ਕਰਕੇ ਹੀਰ ਵਾਰਿਸ ਸ਼ਾਹ ਮੈਨੂੰ ਬਹੁਤ ਪਸੰਦ ਸੀ। ਮੈਨੂੰ ਲੱਗਦਾ ਜਿਵੇਂ ਮੈਂ ਵੀ ਵਾਰਿਸ ਸ਼ਾਹ ਵਾਂਗ ਤੁਕਾਂ ਜੋੜ ਸਕਦਾ ਹੋਵਾਂ। ਮੈਂ ਨੌਵੀਂ ਦਸਵੀ ਜਮਾਤ ਵਿੱਚ ਪੜ੍ਹਦਾ ਸੀ, ਤਾਂ ਮੇਰੀ ਜ਼ਿੰਦਗੀ ਵਿੱਚ ਆਈ ਪਹਿਲੀ ਮੁਹੱਬਤ ਬਾਰੇ ਮੈਂ ਬੈਂਤਾਂ ਲਿਖਣ ਲੱਗਿਆ। ਇਹ ਵਾਰਿਸ਼ ਸ਼ਾਹ ਦੇ ਸਟਾਇਲ ਦੀਆਂ ਹੀ ਸਨ। ਉਹਨਾਂ ਸਮਿਆਂ ਵਿੱਚ ਲੁਧਿਆਣੇ ਤੋਂ ਇੱਕ ਸਪਤਾਹਿਕ ਪਰਚਾ ਲਲਕਾਰ  ਛਪਦਾ ਸੀ। ਉਥੇ ਮੈਂ ਆਪਣੀਆਂ ਬੈਂਤਾਂ

ਗੀਤ ਉਹ ਹੁੰਦੈ ਜੋ ਇਨਸਾਨ ਦੀ ਰੂਹ ਨੂੰ ਛੂਹ ਲਵੇ: ਅੰਗਰੇਜ਼ ਅਲੀ


ਬਲਰਾਜ ਸਿੱਧੂ ਨਾਲ ਅੰਗਰੇਜ਼ ਅਲੀ ਦੀ ਇਕ ਮੁਲਾਕਾਤ
ਬਲਰਾਜ: ਅੰਗਰੇਜ਼ ਤੇਰੇ ਗਾਇਕੀ ਦੇ ਸਫਰ ਨੂੰ ਸ਼ੁਰੂ ਹੋਇਆਂ ਕਈ ਸਾਲ ਹੋ ਗਏ ਹਨ। ਤੂੰ ਪਿਛੇ ਮੁੜ ਕੇ ਨਹੀਂ ਦੇਖਿਆ।ਲਿਆ ਤੇਰੀ ਪਿਛਲ ਝਾਤ ਮਰਵਾਈਏ ਤੇ ਗੱਲ ਤੇਰੇ ਪਿਛੋਕੜ ਤੋਂ ਸ਼ੁਰੂ ਕਰੀਏ?
ਅੰਗਰੇਜ਼: ਬਾਈ ਜੀ, ਇਹ ਗੱਲ ਦਰੁਸਤ ਨਹੀਂ ਕਿ ਮੈਂ ਪਿਛੇ ਮੁੜ ਕੇ ਨਹੀਂ ਦੇਖਿਆ।ਮੈਂ ਆਪਣੇ ਪਿਛੋਕੜ ਨੂੰ ਕਦੇ ਨਹੀਂ ਭੁਲਾਇਆ।ਪਿਛੋਕੜ ਨੂੰ ਭੁਲਾਉਣ ਵਾਲਾ ਆਪਣਾ ਭਵਿਖ ਨਹੀਂ ਸੁਆਰ ਸਕਦਾ। ਮੇਰਾ ਜਨਮ ਪਿੰਡ ਮਨਸੂਰ ਦੇਵਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਹੈ।ਉਥੋਂ ਦੀਆਂ ਗਲੀਆਂ ਵਿਚ ਖੇਡ ਕੇ ਮੈਂ ਜਵਾਨ ਹੋਇਆ ਹਾਂ।
ਬਲਰਾਜ: ਤੇ ਗਾਇਕੀ ਦੀ ਸ਼ੁਰੂਆਤ ਕਿਵੇਂ ਹੋਈ?
ਅੰਗਰੇਜ਼: ਜਿਵੇਂ ਜੱਟਾਂ ਦੇ ਮੁੰਡੇ ਨੂੰ ਖੇਤੀ ਤੇ ਬਾਣੀਆਂ ਦੇ ਮੁੰਡੇ ਨੂੰ ਹੱਟੀ ਕਰਨੀ ਸਿਖਾਉਣੀ ਨਹੀਂ ਪੈਂਦੀ। ਇਵੇਂ ਅਸੀਂ ਮਰਦਾਨੇ ਕੇ ਹੁੰਦੈ ਹਾਂ। ਗਾਇਕੀ ਸਾਡੇ ਖੂਨ ਵਿਚ ਹੈ।ਇਹਨੂੰ ਅਸੀਂ ਪੀੜ੍ਹੀ ਦਰ ਪੀੜ੍ਹੀ ਪਾਸ ਔਨ ਕਰਦੇ ਰਹਿੰਦੇ ਹਾਂ।
ਅੰਗਰੇਜ਼ ਅਲੀ ਦਾ ਜਨਮ ਹੀ ਗਾਉਣ ਲਈ ਹੋਇਆ ਹੈ।
ਬਲਰਾਜ: ਤੂੰ ਕਿਸਦੀ ਗਾਇਕੀ ਤੋਂ ਪ੍ਰਭਵਿਤ ਹੈਂ?
ਅੰਗਰੇਜ਼: ਹੁਣ ਤਾਂ ਐਨੇ ਹਰਫਨ ਮੌਲਾ ਗਾਇਕਾਂ ਨੂੰ ਸੁਣ ਲਿਆ ਹੈ ਕਿ ਇਸ ਸਵਾਲ ਦਾ ਜੁਆਬ ਦੇਣ ਲੱਗਿਆਂ ਕਈ ਨਾਮ ਰਹਿ ਜਾਣਗੇ। ਹਾਂ ਮੁਢਲੇ ਦਿਨਾਂ ਵਿਚ ਮੈਂ ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਤੋਂ ਮੁਤਾਸਰ ਸੀ। ਤੇ ਮੈਂ ਮਾਣਕ ਦੇ ਗੀਤ ਖੇਤਾਂ ਵਿਚ ਬੈਠ ਕੇ ਉੱਚੀ ਉੱਚੀ ਗਾਇਆ ਕਰਦਾ ਸੀ।
ਬਲਰਾਜ: ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ ਕਿਵੇਂ ਹੋਈ?
ਅੰਗਰੇਜ਼: ਸ਼ੁਰੂ ਸ਼ੁਰੂ ਵਿਚ ਅਸੀਂ ਤਿੰਨ ਚਾਰ ਮੁੰਡਿਆਂ ਨੇ ਢਾਡੀ ਜਥਾ ਬਣਾਇਆ ਸੀ। ਪ੍ਰੋਗਰਾਮ ਦਾ ਜਿਹੜਾ ਦੋ ਚਾਰ ਸੌ ਮਿਲਦਾ ਸੀ ਉਸੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।ਅੰਤਾਂ ਦੀ ਗਰੀਬੀ ਹੰਢਾਈ ਹੈ ਮੈਂ।
ਬਲਰਾਜ: ਢਾਡੀ ਕਲਾ ਛੱਡਕੇ ਕਮਰਸ਼ੀਅਲ ਗਾਇਕੀ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?
ਅੰਗਰੇਜ਼: ਜਿਵੇਂ ਕਹਿੰਦੇ ਨੇ ਲੋੜ੍ਹ ਕਾਢ ਦੀ ਮਾਂ ਹੂੰਦੀ ਐ।ਸਾਡਾ ਜ਼ੀਰੇ ਪ੍ਰੋਗਰਾਮ ਸੀ ਤੇ ਉਸ ਵੇਲੇ ਜ਼ੀਰੇ ਸਾਹਿਤ ਸਭਾ ਦੇ ਪ੍ਰਧਾਨ ਅਮਰੀਕ ਤਲਵੰਡੀ ਜੀ ਸਨ।ਜੋ ਆਪ ਵਧੀਆ ਗੀਤਕਾਰ ਹਨ। ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਮੈਂ ਕਮਰਸ਼ੀਅਲ ਗਾਇਕੀ ਵੱਲ ਆਵਾਂ।ਤਲਵੰਡੀ ਹੋਰਾਂ ਨੇ ਹੀ ਮੇਰਾ ਤੁਆਰਫ ਜਗਦੇਵ ਸਿੰਘ ਜੱਸੋਵਾਲ ਨਾਲ ਕਰਾਉਂਦਿਆਂ ਕਿਹਾ ਸੀ ਕਿ ਇਸ ਮੁੰਡੇ ਨੂੰ ਉੱਤੇ ਚੁੱਕਣਾ ਹੈ ਤੇ ਇਹ ਬੜ੍ਹੇ ਜਾਨਦਾਰ ਖੰਭਾਂ ਵਾਲਾ ਕਬੂਤਰ ਹੈ। ਜਸੋਵਾਲ ਨੇ ਜੁਆਬ ਦਿੱਤਾ ਕਿ ਲਿਆਉ ਇਹਦੀ ਪ੍ਰਫੈਸਰ ਮੋਹਨ ਸਿੰਘ ਮੇਲੇ ਵਿਚ ਉਡਾਰੀ ਲਵਾਕੇ ਦੇਖਦੇ ਹਾਂ। 
ਬਲਰਾਜ: ਫੇਰ ਲਾਈ ਉਡਾਰੀ?
ਅੰਗਰੇਜ਼: ਹਾਂ ਉਥੋਂ ਐਸੀ ਉਡਾਨ ਭਰੀ ਕਿ ਤੁਹਾਡੇ ਸਾਹਮਣੇ ਹੈ ਅਜੇ ਤੱਕ ਅਸਮਾਨ ਵਿਚ ਕਲਾਬਾਜ਼ੀਆਂ ਲਾਉਂਦਾ ਫਿਰਦਾਂ।
ਬਲਰਾਜ: ਗਾਇਕੀ ਦੇ ਸ਼ੁਰੂਆਤੀ ਸਫਰ ਬਾਰੇ ਸੋਚ ਕੇ ਕਿਵੇਂ ਲੱਗਦੈ?
ਅੰਗਰੇਜ਼: ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਡੈਨਮਾਰਕ ਗਾਉਣ ਲਈ ਦਿੱਲੀ ਜਹਾਜ਼ ਵਿਚ ਬੈਠਾ ਸੀ। ਮੈਨੂੰ ਜਗਦੇਵ ਸਿੰਘ ਜੱਸੋਵਾਲ ਕਹਿਣ ਲੱਗੇ ਅੰਗਰੇਜ਼ ਤੈਨੂੰ ਗੱਡੇ ਤੋਂ ਜਹਾਜ਼ ਦਾ ਸਫਰ ਕਿਵੇਂ ਲੱਗਿਆ? ਮੈਂ ਐਨਾ ਭਾਵੁਕ ਹੋ ਗਿਆ ਕਿ ਮੈਥੋਂ ਆਪਣਾ ਰੋਣਾ ਰੋਕ ਨਾ ਹੋਇਆ। ਕਿਉਂਕਿ ਮੈਂ ਤਾਂ ਕਦੇ ਗੱਡੇ ਉੱਤੇ ਵੀ ਬੈਠ ਕੇ ਨਹੀਂ ਸੀ ਦੇਖਿਆ। ਮੈਂ ਮਿਹਨਤ ਵਿਚ ਵਿਸ਼ਵਾਸ਼ ਰੱਖਦਾ ਹਾਂ। ਮੈਂ ਮਿਹਨਤ ਕੀਤੀ ਹੈ ਤੇ ਦਾਤੇ ਨੇ ਮੈਨੂੰ ਉਸਦਾ ਸਿਲਾ ਦਿੱਤਾ ਹੈ।ਅੱਜ ਉਹੀ ਅੰਗਰੇਜ਼ ਅਲੀ ਬ੍ਰਮਿੰਘਮ ਤੋਂ ਗਲਾਸਗੋ ਸ਼ੋਅ ਕਰਨ ਵੀ ਜਾਂਦਾ ਹੈ ਤਾਂ ਬ੍ਰਿਟਿਸ਼ ਏਅਰਵੇਜ਼ ਦੀ ਫਲਾਇਟ ਵਿਚ ਜਾਂਦੈ।ਮੌਲਾ ਦੀ ਕ੍ਰਿਪਾ ਹੈ।
ਬਲਰਾਜ: ਇਕ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿਛੇ ਇਕ ਔਰਤ ਦਾ ਹੱਥ ਹੁੰਦਾ ਹੈ ਤੇਰੇ ਪਿਛੇ ਕਿਸਦਾ ਹੱਥ ਹੈ?

ਹਮੇਸ਼ਾਂ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਬਣਾਉਣ ਦੇ ਯਤਨ ਕੀਤੇ ਹਨ ਤੇ ਅੱਗੇ ਤੋਂ ਵੀ ਕਰਦਾ ਰਹਾਂਗਾ..........ਸੁਖਜਿੰਦਰ ਸ਼ੇਰਾ



ਪੰਜਾਬੀ ਫਿਲਮ ਐਕਟਰ,ਡਰਾਇਕਟਰ ਅਤੇ ਪ੍ਰਡਿਊਸਰ ਸੁਖਜਿੰਦਰ ਸ਼ੇਰਾ ਨਾਲ ਬਲਰਾਜ ਸਿੰਘ ਸਿੱਧੂ ਦੀ ਇੱਕ ਮੁਲਾਕਾਤ।


ਪੰਜਾਬੀ ਫਿਲਮ ਨਾਲ ਸੰਬੰਧਿਤ ਹਸਤੀ ਸੁਖਜਿੰਦਰ ਸ਼ੇਰਾ ਕੁਝ ਵਰ੍ਹੇ ਪਹਿਲਾਂ ਆਪਣੀ ਫਿਲਮ ‘ਦੇਹ ਸ਼ਿਵਾ ਵਰ’ ਦੇ ਸਿਲਸਲੇ ਵਿੱਚ ਇੰਗਲੈਂਡ ਆਏ ਹੋਏ ਸਨ। ਸ਼ੇਰਾ ਪਿੰਡ ਮਲਕ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣੇ ਦਾ ਜੰਮਪਲ ਹੈ। ਭਾਵੇਂ ਕਿ ਉਹ ਹੁਣ ਫਿਲਮ ਲਾਇਨ ਨੂੰ ਤਿਲਾਜ਼ਲੀ ਦੇ ਚੁੱਕਾ ਹੈ। ਪਰ ਫੇਰ ਵੀ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਚੋਣਵੇਂ ਅੰਸ਼:-

ਸੁਆਲ:  ਸ਼ੇਰਾ ਜੀ, ਤੁਸੀਂ ਫਿਲਮਾਂ ਵਿੱਚ ਕਦੋਂ ਤੇ ਕਿਵੇਂ ਪ੍ਰਵੇਸ਼ ਕੀਤਾ?
ਜੁਆਬ:  ਸੰਨ 1984 ਵਿੱਚ ਮੇਰੀ ਮੁਲਾਕਾਤ ਸਵਰਗੀ ਵਰਿੰਦਰ ਜੀ ਨਾਲ ਹੋਈ, ਜਿਹੜੀ ਬਾਅਦ ਵਿੱਚ ਗੂੜੀ ਦੋਸਤੀ ਵਿਚ ਬਦਲ ਗਈ। ਵਰਿੰਦਰ ਹੋਰਾਂ ਦੀ ਬਦੋਲਤ ਹੀ ਮੈਨੂੰ ਫਿਲਮਾਂ ਵਿੱਚ ਆਪਣੀ ਕਲਾ ਦੇ ਜ਼ੌਹਰ ਦਿਖਾਉਣ ਦਾ ਅਵਸਰ ਮਿਲਿਆ।
ਸੁਆਲ:  ਤੁਹਾਨੂੰ ਫਿਲਮ ਖੇਤਰ ਵੱਲ ਜਾਣ ਦੀ ਪ੍ਰੇਰਣਾ ਕਿੱਥੋਂ ਮਿਲੀ?
ਜੁਆਬ:  ਸ਼ੁਰੂ ਤੋਂ ਹੀ ਮੈਨੂੰ ਲਿਖਣ ਦਾ ਸ਼ੌਕ ਸੀ। ਮੈਂ ਕਹਾਣੀਆਂ ਲਿਖਦਾ ਹੁੰਦਾ ਸੀ। ਮੇਰੀ ਇਹ ਦਿਲੀ ਖੁਆਇਸ਼ ਸੀ ਕਿ ਮੈਂ ਕੋਈ ਫਿਲਮ

ਮਿਸਿਜ਼ ਗਾਂਧੀ ਨੇ ਗੋਲਡਨ ਟੈਂਪਲ ’ਤੇ ਹਮਲਾ ਕਰਨ ਦੀ ਗਲਤੀ ਕੀਤੀ, ਜਿਸ ਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਉਤਾਰਨੀ ਪਈ.........ਮਾਰਕ ਟਲੀ

ਪ੍ਰਸਿੱਧ ਪੱਤਰਕਾਰ ਮਾਰਕ ਟਲੀ ਨਾਲ ਬਲਰਾਜ ਸਿੰਘ ਸਿੱਧੂ (ਯੂ ਕੇ) ਦੀ ਇੱਕ ਮੁਲਾਕਾਤ

ਬੀ.ਬੀ.ਸੀ. ਦੀ ਦਿੱਲੀ ਸ਼ਾਖਾ ਦੇ ਸਾਬਕਾ ਮੁੱਖੀ ਅਤੇ ਸੰਵਾਦਦਾਤਾ ਸ਼੍ਰੀ ਮਾਰਕ ਵਿਲੀਅਮ ਟਲੀ ਪੱਤਰਕਾਰੀ ਦੇ ਇੱਕ ਸਿਰਮੌਰ ਅਤੇ ਸੁਨਿਹਰੀ ਹਸਤਾਖਰ ਹਨ ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰਤੇ ਰਾਜੀਵ ਗਾਂਧੀ ਨੇ ਉਨਾ ਚਿਰ ਤੱਕ ਵਿਸ਼ਵਾਸ਼ ਨਹੀਂ ਸੀ ਕਰਿਆ ਜਿੰਨਾ ਚਿਰ ਤੱਕ ਉਸਨੇ ਮਾਰਕ ਦੀ ਜ਼ੁਬਾਨੀ ਦੀ ਇਹ ਖਬਰ ਨਹੀਂ ਸੀ ਸੁਣੀ ਮਾਰਕ 24 ਅਕਤੂਬਰ 1935 ਨੂੰ ਕਲਕੱਤੇ ਵਿੱਖੇ ਜਨਮੇ  ਅਤੇ 9 ਸਾਲ ਦੀ ਉਮਰ ਵਿੱਚ ਇੰਗਲੈਂਡ ਗਏ ਇੱਥੇ ਹੀ ਉਹਨਾਂ ਦੀ ਪਰਵਰਿਸ਼ ਹੋਈ ਤੇ ਇਥੋਂ ਹੀ ਉਨ੍ਹਾਂ ਨੇ ਤਾਲੀਮ ਹਾਸਿਲ ਕੀਤੀ ਸਿਖਿਆ ਗ੍ਰਹਿਣ ਕਰਨ ਉਪਰੰਤ ਉਹਨਾਂ ਭਾਰਤ ਜਾ ਕੇ ਨੌਕਰੀ ਹੀ ਨਹੀਂ ਕੀਤੀ, ਸਗੋਂ ਸਦਾ ਲਈ ਇੰਗਲੈਂਡ ਛੱਡ ਕੇ ਭਾਰਤ ਨੂੰ ਅਪਨਾਇਆ ਹੈ ਇਸ ਤਰ੍ਹਾਂ ਉਹ ਉਨ੍ਹਾਂ ਭਾਰਤੀਆਂ ਲਈ ਪ੍ਰਸ਼ਨਚਿੰਨ ਦੇ ਰੂਪ ਵਿੱਚ  ਖੜ੍ਹੇ ਹੋ ਗਏ ਹਨ, ਜੋ ਭਾਰਤ ਤੋਂ ਬਾਹਰ ਜਾ ਕੇ ਵਧੀਆ ਭਵਿੱਖ ਦੀ ਹਾਮੀ ਭਰਦੇ ਹਨ ਮਾਰਕ ਟਲੀ ਅੰਗਰੇਜ਼ੀ ਜ਼ੁਬਾਨ ਤੋਂ ਇਲਾਵਾ ਦੇਵਨਾਗਰੀ ਲਿੱਪੀ ਦੇ ਵੀ ਗਿਆਤਾ ਹਨ ਅਤੇ ਉਹ ਹਿੰਦੀ ਬਹੁਤ ਵਧੀਆ ਪੜ੍ਹ, ਲਿਖ ਅਤੇ ਬੋਲ ਲੈਂਦੇ ਹਨ 15 ਅਗਸਤ 1960 ਨੂੰ ਉਹਨਾਂ ਦੀ ਸ਼ਾਦੀ ਫਰੈਂਸਿਸ ਮਾਰਗਰਟ ਨਾਲ ਹੋਈ ਤੇ ਜਿਨ੍ਹਾਂ ਤੋਂ ਉਹਨਾਂ ਦੇ ਦੋ ਬੇਟੇ ਵਿਲੀਅਮ ਸੈਮਿਉਲ ਨਿਕਲਸਨ, ਪੈਟਰਿਕ ਹੈਨਰੀ ਅਤੇ ਦੋ ਬੇਟੀਆਂ ਸਾਹਰਾ ਜਿਲੀਅਨ ਅਤੇ ਐਮਾ ਹਨ 1959 ਵਿੱਚ ਉਹਨਾਂ ਕੈਂਬਰਿਜ ਯੂਨੀਵਰਸਿਟੀ ਤੋਂ ਐਮ ਕੀਤੀ ਅਤੇ ਉਹ ਐਨ ਯੂ ਜੇ ਦੇ ਮੈਂਬਰ ਵੀ ਹਨ 1964 ਵਿੱਚ ਉਹ ਬੀ.ਬੀ.ਸੀ. ਦੇ ਸੰਪਰਕ ਵਿੱਚ ਆਏ ਤੇ 1972 ਵਿੱਚ ਉਹਨਾਂ ਨੂੰ ਇਸੇ ਸੰਸਥਾ ਦਾ Chief of Bureau  ਥਾਪਿਆ ਗਿਆ 1994 ਵਿੱਚ ਉਹ ਸਵੈ ਇਛਾ ਨਾਲ ਬੀ.ਬੀ.ਸੀ. ਨੂੰ

ਇਤਿਹਾਸ ਨੂੰ ਕਲਮਬੰਦ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਬਾਰੇ ਪਤਾ ਲੱਗ ਸਕੇ.........ਕੁਲਬੀਰ ਸਿੰਘ ਸਿੱਧੂ

ਸਾਬਕਾ ਡੀ.ਸੀ. ਅਤੇ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨਾਲ ਬਲਰਾਜ ਸਿੱਧੂ ਦੀ ਵਿਸ਼ੇਸ਼ ਮੁਲਾਕਾਤ

ਸਟੱਡੀ ਟੇਬਲ ’ਤੇ ਪਏ, ਘੁੰਮਦੇ ਗਲੋਬ ਨੂੰ ਦੋਨੋਂ ਹੱਥਾਂ ਵਿਚ ਫੜ੍ਹ ਕੇ ਰੋਕਦਾ ਹਾਂ ਤਾਂ ਭਾਰਤ ਦੇ ਨਕਸ਼ੇ ਉੱਤੇ ਮੇਰੀ ਨਿਗਾਹ ਕੇਂਦਰਤ ਹੋ ਜਾਂਦੀ ਹੈ। ਅੱਖਾਂ ਦੇ ਕੈਮਰੇ ਨਾਲ ਥੋੜ੍ਹਾ ਕਲੋਜ਼-ਅੱਪ ਕਰਦਾ ਹਾਂ ਤਾਂ ਪੰਜਾਬ ਮੇਰੇ ਸਾਹਮਣੇ ਫੈਲ ਜਾਂਦਾ ਹੈ। ਮੇਰੇ ਮਨ ਵਿਚ ਆਉਂਦਾ ਹੈ ਕਿ ਕਾਦਰ ਨੇ ਦੁਆਬੇ ਨੂੰ ਦਿਮਾਗ ਅਤੇ ਦੌਲਤ ਦਿੱਤੀ। ਮਾਝੇ ਨੂੰ ਮਰਦਾਨਗੀ ਅਤੇ ਮਾਲਾ। ਮਾਲਵੇ ਨੂੰ ਮੌਸੀਕੀ ਅਤੇ ਮੁਨੱਵਰੀ ਦਿੱਤੀ। ਮਾਲਵੇ ਦੇ ਟਿੱਬਿਆਂ ਦੇ ਰੇਤੇ ਨੂੰ ਇਹ ਵਰ ਹੈ ਕਿ ਇਹਨਾਂ ਵਿਚ ਖੇਡਣ ਵਾਲੇ ਕਲਮਾਂ ਦੇ ਸ਼ਾਹਸਵਾਰ ਹੀ ਬਣਦੇ ਹਨ। ਇਹ ਇਕ ਚਿੱਟੇ ਦਿਨ ਵਰਗੀ ਸਚਾਈ ਹੈ ਕਿ ਪੰਜਾਬੀ ਵਿਚ ਸਭ ਤੋਂ ਵੱਧ ਅਤੇ ਵੱਡੇ ਸਾਹਿਤਕਾਰ ਮਾਲਵਾ ਖਿੱਤੇ ਨੇ ਪੈਦਾ ਕੀਤੇ ਹਨ। ਉਨ੍ਹਾਂ ਕਲਮੀ ਯੋਧਿਆਂ ਦੀ ਫਰਿਸ਼ਤ ਵਿਚੋਂ ਇਕ ਨਾਮ ਆਉਂਦਾ ਹੈ ਕੁਲਬੀਰ ਸਿੰਘ ਸਿੱਧੂ।ਪੰਜਾਬੀ ਸਾਹਿਤ ਨੂੰ ਹੁਣ ਤੱਕ ਉਹ ਪੰਜ ਗਿਆਨਵਰਧਕ ਪੁਸਤਕਾਂ ਨਾਲ ਨਿਵਾਜ਼ ਚੁੱਕੇ ਹਨ। ਬਠਿੰਡੇ ਦੇ ਖੜਕ ਸਿੰਘ ਵਾਲਾ ਦੇ ਜੰਮਪਲ ਕੁਲਬੀਰ ਸਿੱਧੂ ਨੇ ਮੁਢਲੀ ਪੜ੍ਹਾਈ ਦੇਸ਼ ਸਮਾਜ ਸਕੂਲ, ਮੋਗਾ ਤੋਂ ਕੀਤੀ ਤੇ ਐਮ ਡੀ ਕਾਲਜ ਮੋਗਾ ਤੋਂ ਬੀ ਏ ਕਰਨ ਉਪਰੰਤ ਅੰਗਰੇਜ਼ੀ ਸਾਹਿਤ ਅਤੇ ਇਤਿਹਾਸ ਦੀ ਡਬਲ ਐਮ ਏ ਕੀਤੀ। ਨੈਸ਼ਨਲ ਕਾਲਜ ਸਿਰਸਾ ਵਿਖੇ ਪ੍ਰੋਫੈਸਰੀ ਕਰਦਿਆਂ

ਸ਼ਾਇਰ ਇੱਕ ਅਤਿ-ਸੰਵੇਦਨਾਸ਼ੀਲ ਅਤੇ ਨਾਜ਼ੁਕ ਹਿਰਦੇ ਦਾ ਮਾਲਕ ਹੁੰਦਾ ਹੈ..........ਕੇਸਰ ਸਿੰਘ ਰਾਮਪੁਰੀ

ਕੇਸਰ ਸਿੰਘ ਰਾਮਪੁਰੀ ਨਾਲ ਬਲਰਾਜ ਸਿੰਘ ਸਿੱਧੂ, ਯੂ. ਕੇ. ਦੁਆਰਾ ਕਰੀ ਗਈ ਇੱਕ ਮੁਲਾਕਾਤ

ਬ- ਰਾਮਪੁਰੀ ਜੀ, ਜਿਸ ਨਾਲ ਤੁਸੀਂ ਆਪਣਾ ਸਾਹਿਤ ਸਿਰਜਦੇ ਹੋ, ਕੀ ਇਸ ਵਕਤ ਉਹ ਮੁਬਾਰਕ ਕਲਮ ਤੁਹਾਡੇ ਕੋਲ ਹੈ?
ਕ- ਹਾਂ ਜੀ, ( ਜੇਬ ਵਿੱਚੋਂ ਪਾਰਕਰ ਦਾ ਕਾਲੇ ਸਿੱਕੇ ਵਾਲਾ ਪੈੱਨ ਕੱਢ ਕੇ ਦਿਖਾਉਂਦੇ ਹੋਏ ) ਆਹ ਦੇਖੋ। ਜਿਵੇਂ ਅੰਮ੍ਰਿਤਧਾਰੀ ਸਿੰਘ ਦੇ ਗਾਤਰੇ ’ਚ ਕਿਰਪਾਨ ਹਰ ਵੇਲੇ ਰਹਿੰਦੀ ਹੈ, ਉਵੇਂ ਮੈਂ ਵੀ ਪੈੱਨ ’ਤੇ ਪੇਪਰ ਹਰ ਵੇਲੇ ਜੇਬ ਵਿੱਚ ਰੱਖਦਾ ਹਾਂ।
ਬ- ਤੁਸੀਂ ਇਕੱਲੇ ਹੀ ਨਹੀਂ ਸਾਰੇ ਲਿਖਾਰੀ ਇਸੇ ਤਰ੍ਹਾਂ ਕਰਦੇ ਹਨ। -ਇੰਝ ਕਰੋ, ਪੂਰੀ ਗੱਲਬਾਤ ਕਰਦੇ ਵਕਤ ਤੁਸੀਂ ਇਹ ਪੈੱਨ ਆਪਣੇ ਹੱਥ ’ਚ ਫੜ੍ਹੀ ਰੱਖਣਾ ਹੈ ਤੇ ਤੁਹਾਨੂੰ ਕਸਮ ਹੈ ਇਸੇ ਕਲਮ ਦੀ ਜੇ ਮੁਲਾਕਾਤ ਦੌਰਾਨ ਝੂਠ ਬੋਲੋਂ ਜਾਂ ਕੋਈ ਗੱਲ ਵਧਾਅ-ਚੜ੍ਹਾਅ ਕੇ ਕਰੋਂ।
ਕ- ਆਹ ਤਾਂ ਯਾਰ ਤੈਂ ਕਸੂਤੇ ਫਸਾ ਲਿਆ ਹੈ।
ਬ- ਤੁਹਾਡੇ ਹਿਰਦੇ ਅੰਦਰ ਅਦਬੀ-ਪਿਆਰ ਕਿਵੇਂ ਜਨਮਿਆ?
ਕ- ਮੇਰਾ ਇੱਕ ਦੋਸਤ ਹੁੰਦਾ ਸੀ। ਮੈਂ ਜਦੋਂ ਉਹਨਾਂ ਦੇ ਘਰੇ ਜਾਣਾ ਤਾਂ ਉਹਦੇ ਬਾਪ ਨੇ ਇੱਕ ਮੋਟੀ ਸਾਰੀ ਕਿਤਾਬ ਪੜ੍ਹਦੇ ਹੋਣਾ। ਮੈਂ ਇੱਕ ਦਿਨ ਆਪਣੇ ਦੋਸਤ ਨੂੰ ਪੁੱਛਿਆ ਕਿ ਉਹ ਕਾਹਦੀ ਕਿਤਾਬ ਹੈ? ਪਤਾ ਉਸਨੂੰ ਵੀ ਨਹੀਂ ਸੀ। ਉਹਨੇ ਮੈਨੂੰ ਉਹ ਸੂਰਜ ਪ੍ਰਕਾਸ਼ ਗ੍ਰੰਥ ਲਿਆ ਦਿੱਤਾ। ਮੈਂ ਉਹਨੂੰ ਪੜ੍ਹਿਆ ਤਾਂ ਮੈਨੂੰ ਬੜਾ ਅਨੰਦ ਆਇਆ। ਫਿਰ ਮੈਂ ਜ਼ਿੰਦਗੀ ਵਿਲਾਸ ਅਤੇ ਵਾਰਿਸ ਦੀ ਹੀਰ ਪੜ੍ਹੀ। ਇੰਝ ਪੜ੍ਹਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਫੇਰ ਬਚਪਨ ਵਿੱਚ ਹੀ ਸਾਡੇ ਘਰ ਸੰਤ ਸਿਪਾਹੀ ਰਸਾਲਾ ਆਉਂਦਾ ਹੁੰਦਾ ਸੀ ਉਸ ਤੋਂ ਪ੍ਰੇਰਤ